ਤੇਰੀਆਂ ਯਾਦਾਂ

ਦਿਨ ਗੁਜ਼ਰ ਜਾਵੇ,

ਜਦ ਸ਼ਾਮਾਂ ਢਲ ਜਾਂਦੀਆਂ ਨੇ।

ਫੇਰ ਤੇਰੀਆ ਯਾਦਾਂ,

ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।

ਕੁਝ ਨਾ ਬੋਲਦੀਆਂ ਨੇ,

ਨਾ ਕੋਈ ਭੇਦ ਖੋਲਦੀਆਂ ਨੇ,

ਇਕੋ ਤੱਕਣੀ ਦੇ ਨਾਲ ਬੜਾ ਕੁਝ ਕਹਿ ਜਾਂਦੀਆਂ ਨੇ ।

ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।

ਕਿੰਨੇ ਦਰਦ ਸਹਾਰਦੀਆਂ ਨੇ,

ਰੋ-ਰੋ ਤੈਨੂੰ ਪੁਕਾਰਦੀਆਂ ਨੇ,

ਕਮਲੀਆਂ ਦੀਆਂ ਆਹਾਂ ਵੀ ਅੱਧ ਵਚਿਾਲੇ ਰਹਿ ਜਾਂਦੀਆਂ ਨੇ।

ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।

ਬੇਆਸੇ ਕਿਸੇ ਮੁਕਾਮ ਦੇ ਵਾਂਗ,

ਕਿਸੇ ਮੋਈ ਸੁਭਾ ਤੇ ਸ਼ਾਮ ਦੇ ਵਾਂਗ,

ਪੀੜਾਂ ਦੀਆਂ ਭਾਰੀ ਪੰਡਾਂ ਮੋਢਆਿਂ ਤੇ ਪੈ ਜਾਂਦੀਆਂ ਨੇ ।

ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ।

ਤੇਰੀਆਂ ਯਾਦਾਂ,

ਤੇਰੀਆਂ ਯਾਦਾਂ ।

This entry was posted in Uncategorized.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>