Author Archives: ਹਰਦੀਪ ਬਿਰਦੀ
“ਲਾਈ ਲੱਗ ਨਾ ਬਣ ਜਾਇਆ ਕਰ ਭੇਜਣ”
ਲਾਈ ਲੱਗ ਨਾ ਬਣ ਜਾਇਆ ਕਰ। ਦਿਲ ਨੂੰ ਕੁਝ ਤਾਂ ਸਮਝਾਇਆ ਕਰ। ਤੇਰਾ ਰੋਣਾ ਕਿਸ ਨੇ ਸੁਣਨਾ ਗੀਤ ਖੁਸ਼ੀ ਦੇ ਤੂੰ ਗਾਇਆ ਕਰ। ਜੇਕਰ ਤੈਥੋਂ ਮਿਲ ਨਹੀਂ ਹੁੰਦਾ ਸੁਫ਼ਨੇ ਵਿੱਚ ਤਾਂ ਆ ਜਾਇਆ ਕਰ। ਹੋਰਾਂ ਨੂੰ ਤੱਕ ਸੜਨਾ ਛੱਡ ਦੇ … More
ਗ਼ਜ਼ਲ “ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ”
ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ। ਕੋਲ ਮੇਰੇ ਆਉਣ ਤਦ-ਤਦ ਫੇਰ ਯਾਦਾਂ ਤੇਰੀਆਂ। ਲੋਕ ਸੋਚਣ ਇਹ ਇਕੱਲਾ ਕਿਹੜੀ ਗੱਲੋਂ ਹੱਸ ਰਿਹਾ ਉਹ ਕੀ ਜਾਨਣ ਜ਼ਹਿਨ ਵਿੱਚ ਨੇ ਮੇਰੇ ਬਾਤਾਂ ਤੇਰੀਆਂ। ਮਰ ਗਿਆ ਹੁੰਦਾ ਕਦੋਂ ਦਾ ਪਰ ਅਜੇ ਵੀ ਜਿਉਂ … More
“ਅੱਗ ਨੇ ਅੱਗ ਬੁਝਾਈ ਕਦ ਹੈ?”
ਅੱਗ ਨੇ ਅੱਗ ਬੁਝਾਈ ਕਦ ਹੈ? ਜਾਂ ਫਿਰ ਠੰਢਕ ਪਾਈ ਕਦ ਹੈ? ਤੇਰੀ ਝੂਠ ਅਦਾਲਤ ਅੰਦਰ ਸੱਚ ਦੀ ਦੱਸ ਸੁਣਵਾਈ ਕਦ ਹੈ? ਲੋਕਾ ਤੰਤਰ ਨਾਂ ਦਾ ਹੀ ਬਸ ਲੋਕਾ ਮੱਤ ਪੁਗਾਈ ਕਦ ਹੈ? ਮੂੰਹੋਂ ਤਾਂ ਸਭ ਮੰਨਿਆ ਆਖੇਂ ਛੱਡੀ ਪਰ … More
“ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ”
ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ। ਬੰਦਾ ਕਿਸਮਤ ਤੋਂ ਜਦ ਹਾਰੇ ਮੰਨਿਆ ਵੀ ਕਰ। ਜਿੰਨਾ ਮਰਜ਼ੀ ਧੰਨ ਕਮਾ ਲਉ ਨਾਲ ਨਾ ਜਾਣਾ ਖਾਲੀ ਹੱਥ ਹੀ ਜਾਂਦੇ ਸਾਰੇ ਮੰਨਿਆ ਵੀ ਕਰ। ਮਿਹਨਤ ਕਰਿਆਂ ਤੈਨੂੰ ਜਦ ਹੈ ਸਭ ਕੁਝ ਮਿਲਦਾ ਕਾਹਤੋਂ … More
“ਭਾਵੇਂ ਔਖਾ ਸਾਹ ਹੁੰਦਾ ਹੈ”
ਭਾਵੇਂ ਔਖਾ ਸਾਹ ਹੁੰਦਾ ਹੈ। ਮੇਰਾ ਅਪਣਾ ਰਾਹ ਹੁੰਦਾ ਹੈ। ਅੰਨ ਦਾਤੇ ਦਾ ਟੱਬਰ ਜਾਣੇ ਕੀ ਸ਼ੈਅ ਆਤਮਦਾਹ ਹੁੰਦਾ ਹੈ। ਜੇਕਰ ਰੱਜਦੈਂ ਤਾਂ ਲਾਹ ਲੈ ਫਿਰ ਤੈਥੋਂ ਜੋ ਕੁਝ ਲਾਹ ਹੁੰਦਾ ਹੈ। ਜ਼ੁਲਮੀ ਬਾਰੇ ਓਹੀ ਜਾਣੇ ਜਿਸਦਾ ਪੈਂਦਾ ਵਾਹ ਹੁੰਦਾ … More
ਮਜ਼ਦੂਰ ਦਿਵਸ
ਸਦੀਆਂ ਤੋਂ ਮਜ਼ਬੂਰ ਰਿਹਾ ਹਾਂ। ਕਿਸਮਤ ਦਾ ਮਜ਼ਦੂਰ ਰਿਹਾ ਹਾਂ। ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ ਇਸ ਦੇ ਵਿੱਚ ਹੀ ਚੂਰ ਰਿਹਾ ਹਾਂ। ਮਿਹਨਤ ਮੇਰੀ ਮਹਿਬੂਬਾ ਹੈ ਇਸਨੂੰ ਮੰਨਦਾ ਹੂਰ ਰਿਹਾ ਹਾਂ। ਚਾਹੇ ਹੱਥਾਂ ਵਿੱਚ ਹੁਨਰ ਹੈ ਫਿਰ ਵੀ ਕਦ ਮਗ਼ਰੂਰ … More
“ਖੁਦ ਦੇ ਦੁਖੜੇ ਖੁਦ ਦੇ ਕੋਲ਼ੇ ਫੋਲਿਆ ਕਰ ”
ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ … More
“ਚੋਣਾਂ ਦਾ ਐਲਾਨ ਹੋ ਗਿਆ”
ਚੋਣਾਂ ਦਾ ਐਲਾਨ ਹੋ ਗਿਆ। ਭੋਲ਼ਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ ਦੋਸ਼ ਮੜ੍ਹਣਗੇ ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ … More
