Author Archives: ਉਜਾਗਰ ਸਿੰਘ
ਸੁਖਦੇਵ ਸਿੰਘ ਸ਼ਾਂਤ ਦੀ ‘ਜਪੁਜੀ ਤੇ ਹੋਰ ਬਾਣੀਆਂ’ ਰਹੱਸਵਾਦੀ ਪੁਸਤਕ: ਉਜਾਗਰ ਸਿੰਘ
ਸੁਖਦੇਵ ਸਿੰਘ ਸ਼ਾਂਤ ਬਹੁ-ਪੱਖੀ ਲੇਖਕ ਹੈ। ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਲਗਪਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਗੁਰਮਤਿ ਸਾਹਿਤ, ਪੰਜ ਬਾਲ ਸਾਹਿਤ, ਤਿੰਨ ਕਹਾਣੀ ਸੰਗ੍ਰਹਿ, ਇੱਕ ਕਵਿਤਾ ਅਤੇ ਚਾਰ ਗੁਰਮਤਿ ਨਾਲ ਸੰਬੰਧਤ ਟਰੈਕਟ … More
ਸੰਤ ਸਿੰਘ ਸੋਹਲ ਦਾ ‘ਬਾਬਾ ਬੰਦਾ ਸਿੰਘ ਬਹਾਦਰ ਮਹਾਂ-ਕਾਵਿ’ ਬਹਾਦਰੀ ਦੀ ਗਾਥਾ : ਉਜਾਗਰ ਸਿੰਘ
ਸੰਤ ਸਿੰਘ ਸੋਹਲ ਸਥਾਪਤ ਸਾਹਿਤਕਾਰ ਹੈ। ਉਸਦੀਆਂ ਗਿਆਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੱਤ ਗੀਤ/ਬਾਲ ਗੀਤ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਮਹਾਂ-ਕਾਵਿ, ਇੱਕ ਗ਼ਜ਼ਲ-ਸੰਗ੍ਰਹਿ ਅਤੇ ਇੱਕ ਸਾਕਾ ਸਰਹੰਦ ਸ਼ਾਮਲ ਹਨ। ਸੰਤ ਸਿੰਘ ਸੋਹਲ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਵਾਂ, ਇਤਿਹਾਸ ਅਤੇ ਮਿਥਿਹਾਸ … More
ਅਲਵਿਦਾ! ਪੰਜਾਬੀ ਦੇ ਮੁੱਦਈ ਬਹੁ-ਪੱਖੀ ਸ਼ਖਸੀਅਤ : ਜੈਤੇਗ ਸਿੰਘ ਅਨੰਤ
ਪੰਜਾਬ ਅਤੇ ਪੰਜਾਬੀ ਦੇ ਮੁੱਦਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਸਰੀ ਸ਼ਹਿਰ ਵਿੱਚ 79 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਨਾਮਵਰ ਲੇਖਕ … More
ਜਸਵੰਤ ਗਿੱਲ ਸਮਾਲਸਰ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ : ਉਜਾਗਰ ਸਿੰਘ
ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਹੈ। ਇਸ ਕਾਵਿ ਸੰਗ੍ਰਹਿ ਵਿੱਚ 68 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਸ਼ਾਇਰ ਆਪਣੀ ਕਵਿਤਾ ਵਿੱਚ ਖੁਦ ਲਿਖਦਾ ਹੈ ਕਿ ਅਜਿਹੀ ਕਵਿਤਾ ਸਾਰਥਿਕ ਨਹੀਂ ਹੋ ਸਕਦੀ, ਜਿਸਦਾ … More
‘ਝਲਕ ਝਲੂਰ ਪਿੰਡ ਦੀ’ ਪੁਸਤਕ ਪਿੰਡ ਤੇ ਪੰਜਾਬ ਦੇ ਇਤਿਹਾਸ ਤੇ ਸਭਿਅਚਾਰ ਦਾ ਸੁਮੇਲ: ਉਜਾਗਰ ਸਿੰਘ
ਮਾਸਟਰ ਹਰਦੇਵ ਸਿੰਘ ਪ੍ਰੀਤ ਨੇ ਆਪਣੇ ਜੱਦੀ ਪਿੰਡ ਝਲੂਰ ਦੇ ਇਤਿਹਾਸਕ, ਮਿਥਿਹਾਸਕ ਅਤੇ ਸਭਿਆਚਾਰਕ ਪੱਖਾਂ ਨੂੰ ਦਰਸਾਉਣ ਵਾਲੀ ਇੱਕ ਵੱਡ ਆਕਾਰੀ ਪੁਸਤਕ ‘ਝਲਕ ਝਲੂਰ ਪਿੰਡ ਦੀ (ਇਤਿਹਾਸ ਅਤੇ ਸਭਿਅਚਾਰ)’ ਲਿਖਕੇ ਆਪਣੇ ਪਿੰਡ ਦਾ ਨਾਮ ਪਿੰਡਾਂ ਦੇ ਇਤਿਹਾਸ ਵਿੱਚ ਦਰਜ ਕਰ … More
ਅਲਵਿਦਾ! ਧਰਤੀ ਪੁੱਤਰ ਧਰਮਿੰਦਰ
ਧਰਤੀ ਪੁੱਤਰ ਪੰਜਾਬ ਦਾ ਮਾਣ ਪਿਆਰਾ ਅਤੇ ਸਤਿਕਾਰਾ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਧਰਮਿੰਦਰ ਦਿਓਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਬਿਹਤਰੀਨ ਅਦਾਕਾਰ, ਸੁਪਰ ਸਟਾਰ ਕਲਾਕਾਰ ਅਤੇ ਪ੍ਰੋਡਿਊਸਰ ਸੀ, ਜਿਸਦੀਆਂ ਫ਼ਿਲਮਾਂ ਵਿੱਚ ਧੜੱਲੇਦਾਰੀ ਨਾਲ ਕੀਤੀ ਅਦਾਕਾਰੀ ਦੀਆਂ … More
ਬਲਰਾਜ ਧਾਲੀਵਾਲ ਦਾ ਗ਼ਜ਼ਲ ਸੰਗ੍ਰਹਿ ‘ਹਸਤੀ ਵਿਚਲਾ ਚੀਰ’ ਮਨੁੱਖਤਾ ਦੀ ਚੀਸ ਦਾ ਪ੍ਰਤੀਕ : ਉਜਾਗਰ ਸਿੰਘ
ਬਲਰਾਜ ਧਾਲੀਵਾਲ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ। ‘ਹਸਤੀ ਵਿਚਲਾ ਚੀਰ’ ਉਸਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦਾ ‘ਦਿਲ ਕਹੇ’ ਗ਼ਜ਼ਲ ਸੰਗ੍ਰਹਿ 2017 ਵਿੱਚ ਪ੍ਰਕਾਸ਼ਤ ਹੋ ਚੁੱਕਾ ਹੈ। ਬਲਰਾਜ ਧਾਲੀਵਾਲ ਮਾਤਰਾ ਨਾਲੋਂ ਮਿਆਰ ਵਿੱਚ ਵਿਸ਼ਵਾਸ਼ ਰੱਖਦਾ ਹੈ। ਇਸ ਲਈ … More
‘ਮੈਂ ਗਾਜ਼ਾ ਕਹਿਨਾ’ ਕਾਵਿ ਸੰਗ੍ਰਹਿ ਸੰਵੇਦਨਸ਼ੀਲਤਾ ਦਾ ਪ੍ਰਤੀਕ : ਉਜਾਗਰ ਸਿੰਘ
ਸੰਸਾਰ ਵਿੱਚ ਅਰਾਜਕਤਾ, ਹਿੰਸਾ ਅਤੇ ਦੇਸ਼ਾਂ ਦੀਆਂ ਆਪਸੀ ਖ਼ਹਿਬਾਜ਼ੀਆਂ ਕਰਕੇ ਜੰਗਾਂ ਦਾ ਮਾਹੌਲ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਸਮਾਜਿਕ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ। ਇਸ ਦਾ ਖਮਿਆਜ਼ਾ ਵੀ ਲੋਕਾਈ ਹੀ ਭੁਗਤ ਰਹੀ ਹੈ। ਇਹ … More
ਤੁਰ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਬਣਾਉਣ ਵਾਲਾ ਚਿਤਰਕਾਰ ਗੋਬਿੰਦਰ ਸੋਹਲ
ਗੋਬਿੰਦਰ ਸੋਹਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਤਸਵੀਰ ਬਣਾਉਣ ਵਾਲਾ ਪੇਂਟਰ ਸਵਰਗਵਾਸ ਹੋ ਗਿਆ। ਉਹ ਗੁਰਦਿਆਂ ਦੀ ਬਿਮਾਰੀ ਦਾ ਲੰਬਾ ਸਮੇਂ ਤੋਂ ਪੀੜਤ ਸੀ। ਉਸਦੀ ਉਮਰ 68 ਸਾਲ ਸੀ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਵਰ ਸਿੰਘ ਅਤੇ … More
ਜਸ ਪ੍ਰੀਤ ਦੀ ਪੁਸਤਕ ‘ਅਹਿਸਾਸਾਂ ਦੀ ਕਿਣਮਿਣ’ ਕੁਦਰਤ ਦੀ ਕਾਇਨਾਤ ਦਾ ਦਰਪਨ : ਉਜਾਗਰ ਸਿੰਘ
ਜਸ ਪ੍ਰੀਤ ਮੁੱਢਲੇ ਤੌਰ ‘ਤੇ ਸੂਖ਼ਮ ਭਾਵਾਂ ਵਾਲੀ ਕੁਦਰਤ ਦੀ ਕਾਇਨਾਤ ਦਾ ਦ੍ਰਿਸ਼ਟਾਂਤਿਕ ਕਵਿਤਾਵਾਂ ਅਤੇ ਫ਼ੋਟੋਗ੍ਰਫ਼ੀ ਨਾਲ ਵਰਣਨ ਕਰਨ ਵਾਲੀ, ਕੋਮਲ ਕਲਾਵਾਂ ਨਾਲ ਲਬਰੇਜ ਤੇ ਸੁਹਜਾਤਮਿਕ ਬਿਰਤੀ ਵਾਲੀ ਕਵਿਤਰੀ ਹੈ। ਉਹ ਆਪਣੀ ਕਲਾ ਦਾ, ਸ਼ਬਦਾਂ ਅਤੇ ਤਸਵੀਰਾਂ ਰਾਹੀਂ ਅਜਿਹਾ ਪ੍ਰਦਰਸ਼ਨ … More








