ਖ਼ਬਰਾਂ
ਕੋਈ ਮੌੜ ਲਿਆਵੋ ਨੀ ਯਾਰ ਮੇਰਾ ਛੱਡ ਗਿਆ, ਯਾਰ ਮੇਰਾ ਛੱਡ ਗਿਆ (ਕੁਲਦੀਪ ਮਾਣਕ)
ਪੈਰਿਸ ,(ਸੰਧੂ)- ਵਰਲਡਵਾਈਡ ਇੰਡੀਅਨ ਸੰਗੀਤ ਇੰਟਰਟੇਨਮੈਂਟ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਬੜੇ ਦੁਖੀ ਹਿਰਦੇ ਨਾਲ ਇਸ ਪੱਤਰਕਾਰ ਨੂੰ ਦੱਸਿਆ ਕਿ 40 ਦਹਾਕੇ ਤੱਕ ਸੰਗੀਤ ਜਗਤ ਵਿੱਚ ਪੰਜਾਬੀ ਗਾਇਕੀ ਦੇ ਕਾਮਯਾਬੀ ਦੇ ਝੰਡੇ ਗੱਡਣ ਵਾਲਾ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ … More
ਬਰਮਾ ‘ਚ ਹੋ ਰਹੇ ਸੁਧਾਰ ਸਵਾਗਤਯੋਗ- ਹਿਲਰੀ ਕਲਿੰਟਨ
ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਬਰਮਾ ਵਲੋਂ ਉਠਾਏ ਗਏ ਕਦਮਾਂ ਨੂੰ ਉਤਸ਼ਾਹਜਨਕ ਅਤੇ ਸਵਾਗਤਯੋਗ ਦਸਿਆ ਹੈ। ਹਿਲਰੀ ਨੇ ਕਿਹਾ ਕਿ ਜੇ ਬਰਮਾ ਰਾਜਨੀਤਕ ਸੁਧਾਰਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖੇਗਾ ਤਾਂ ਅਮਰੀਕਾ ਨਾਲ ਉਸ ਦੇ ਸਬੰਧ ਹੋਰ ਵੀ … More
ਫੈਡਰੇਸ਼ਨ ਵਲੋਂ ਅਕਾਲ ਤਖ਼ਤ ਨੂੰ ਬਾਦਲ ਦੀ ਜਗ੍ਹਾ ਸੰਤ ਭਿੰਡਰਾਂ ਵਾਲਿਆਂ ਨੂੰ ‘ਪੰਥ ਰਤਨ’ ਦੇਣ ਦੀ ਅਪੀਲ
ਫਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ) -ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੇਣ ਦੀ ਬਜਾਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ … More
ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਕੁਦਰਤੀ ਸੋਮੇ ਵੀ ਸੰਭਾਲੀਏ-ਡਾ: ਢਿੱਲੋਂ
ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਮਾਸਕ ਪੱਤਰ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਸੰਪਾਦਕਾਂ ਨਾਲ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਮਗਰੋਂ ਅਨਾਜ ਸੁਰੱਖਿਆ ਸਾਡੇ ਲਈ ਬਹੁਤ … More
ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ
ਚੱਪੜ ਚਿੜੀ /ਐਸ ਏ ਐਸ ਨਗਰ’ (ਗੁਰਿੰਦਰਜੀਤ ਸਿੰਘ ਪੀਰਜੈਨ) – ਅੱਜ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਸਰਹੰਦ ਦੇ ਹੁਕਮਰਾਨ ਵਜੀਰ ਖਾਨ ਨੂੰ ਹਰਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਅਤੇ … More
ਭਾਰਤ ਦੀ ਜੀਡੀਪੀ ਘੱਟ ਕੇ 6.9 ਫੀਸਦੀ ਤੇ ਪਹੁੰਚੀ
ਨਵੀਂ ਦਿੱਲੀ- ਭਾਰਤ ਤੇ ਵੀ ਆਰਥਿਕ ਮੰਦੀ ਦਾ ਖਤਰਾ ਮੰਡਰਾਨੇ ਲਗਾ ਹੈ। ਦੇਸ਼ ਦੀ ਜੀਡੀਪੀ ਦੀ ਵਿਕਾਸ ਦਰ 2011-12 ਦੀ ਦੂਸਰੀ ਤਿਮਾਹੀ ਵਿੱਚ ਘੱਟ ਕੇ 6.9 ਫੀਸਦੀ ਤੇ ਆ ਗਈ ਹੈ। ਪਿੱਛਲੇ ਦੋ ਸਾਲਾਂ ਵਿੱਚ ਇਹ ਸੱਭ ਤੋਂ ਘੱਟ ਹੈ। … More
ਕੇ ਵੀ ਐਸ ਮਾਨ ਦੀ ਹੋਈ ਸਾਜ਼ਸੀ ਮੌਤ ਦੀ ਕਿਸੇ ਨਿਰਪੱਖ ਏਜੰਸੀ ਤੋ ਛਾਨਬੀਨ ਕਰਵਾਈ ਜਾਵੇ
ਫਤਿਹਗੜ੍ਹ ਸਾਹਿਬ : – ਸ. ਕਿਰਨਬੀਰ ਸਿੰਘ ਮਾਨ ਐਸ ਡੀ ਐਮ ਸ੍ਰੀ ਆਨੰਦਪੁਰ ਸਾਹਿਬ ਦੀ ਬੀਤੇ ਦਿਨੀ ਹੋਈ ਸਾਜ਼ਸੀ ਮੌਤ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸ. … More
ਅੰਮ੍ਰਿਤਸਰ ਦਲ ਅਤੇ ਸਿੱਖ ਕੌਮ ਗੁਰੁ ਸਾਹਿਬ ਦੇ “ਜੰਗਨਾਮੇ” ਅਤੇ ਕੌਮਾਂਤਰੀ ਕਾਨੂੰਨ “ਜਨੇਵਾ ਕਨਵੈਨਸਨ ਆਫ਼ ਵਾਰ” ਦੇ ਨਿਯਮਾਂ ਦੀ ਕਾਇਲ : ਮਾਨ
ਫਤਿਹਗੜ੍ਹ ਸਾਹਿਬ :- “ਸਿੱਖ ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਨੂੰ ਬਖ਼ਸਿਸ ਕੀਤੇ ਗਏ “ਜੰਗਨਾਮੇ” ਦੇ ਮਨੁੱਖਤਾ ਪੱਖੀ ਅਸੂਲਾਂ ਤੇ ਨਿਯਮਾਂ ਅਤੇ ਕੌਮਾਂਤਰੀ ਕਾਨੂੰਨ “ਜਨੇਵਾ ਕੰਨਵੈਨਸ਼ਨ ਆਫ਼ ਵਾਰ” ਵਿਚ ਪ੍ਰਗਟਾਈ ਗਈ ਭਾਵਨਾਂ ਦੀ ਸਿੱਖ ਕੌਮ ਅਤੇ ਅੰਮ੍ਰਿਤਸਰ ਦਲ ਪੂਰੀ ਤਰਾ ਕਾਇਲ … More
ਕਲਯੁਗੀ ਬਾਪ ਨੇ ਤਿੰਨ ਸਾਲ ਦਾ ਬੱਚਾ ਕਪੜੇ ਧੋਣ ਵਾਲੀ ਮਸ਼ੀਨ ਵਿੱਚ ਪਾਕੇ ਮਾਰ ਦਿੱਤਾ
ਫਰਾਂਸ,(ਸੰਧੂ) – ਇਹ ਘਟਨਾ ਪੈਰਿਸ ਦੇ ਬਾਹਰਵਾਰ ਸੇਂਟ ਮਾਰੀਨ ਨਾਂ ਦੇ ਇਲਾਕੇ ਵਿੱਚ ਵਾਪਰੀ ਹੈ। ਜਦੋਂ ਤਿੰਨ ਸਾਲ ਦੇ ਬਸਟੀਨ ਨਾਂ ਦੇ ਬੱਚੇ ਦੇ ਬਾਪ ਨੂੰ ਇਹ ਪਤਾ ਲੱਗਿਆ ਕਿ ਉਸ ਦੇ ਬੇਟੇ ਨੇ ਸਕੂਲ ਵਿੱਚ ਕਿਸੇ ਹੋਰ ਬੱਚੇ ਨੂੰ … More
ਅਮਰੀਕਾ ਨਾਲ ਹੁਣ ਸਾਡੇ ਸਬੰਧ ਸੁਖਾਲੇ ਨਹੀਂ ਹੋ ਸਕਦੇ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਨੈਟੋ ਦੇ ਹਵਾਈ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਸਾਡੇ ਸਬੰਧ ਸੁਖਾਂਵੇ ਨਹੀਂ ਰਹਿ ਸਕਦੇ। ਕਬਾਇਲੀ ਖੇਤਰ ਵਿੱਚ ਇਸ ਹਮਲੇ ਵਿੱਚ 28 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਗਿਲਾਨੀ … More






