ਖ਼ਬਰਾਂ
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਚਾਰ ਸਿੱਖਿਆ ਸੰਸਥਾਨ ਨਵੇਂ ਵਿਦਿਆਰਥੀਆਂ ਲਈ ਕੀਤੇ ਬੰਦ
ਆਕਲੈਂਡ ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤ ਤੋਂ ਖਾਸ ਕਰ ਪੰਜਾਬ ਤੋਂ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਥੇ ਆਉਣ ਤੋਂ ਪਹਿਲਾਂ ਕਿਹੜੇ ਕਾਲਜ ਵਿਚ ਦਾਖਲਾ ਲੈਣਾ ਹੈ, ਦੀ ਘੋਖ ਕਰਨੀ ਹੋਏਗੀ ਕਿਉਂਕਿ ਇਥੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਦਿਨੀਂ … More
ਹਰਿਆਣਾ ਸਰਕਾਰ ਸਿਰਸਾ ਵਿਖੇ ਸਿੱਖ ਸੰਗਤਾਂ ‘ਤੇ ਹੋਏ ਹਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ:- ਹਰਿਆਣਾ ਦੇ ਸਿਰਸਾ ਸਥਿਤ ਡੇਰੇ ਦੇ ਪ੍ਰੇਮੀਆਂ ਵੱਲੋਂ ਸਿੱਖ ਸੰਗਤਾਂ ਤੇ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਹੈ। ਇਸ ਹਮਲੇ ਨਾਲ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਸੋਚੀ-ਸਮਝੀ ਚਾਲ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਹੁਲੜਬਾਜੀ ਕਰਨੀ ਕਿਸੇ ਪਾਸਿਉਂ … More
ਸਿਰਸੇ ਵਿਖੇ ਸਿੱਖਾਂ ਉਤੇ ਕੀਤੇ ਗਏ ਹਮਲੇ ਹਿੰਦੂਤਵ ਹਕੂਮਤ, ਰਾਅ,ਆਈ.ਬੀ. ਅਤੇ ਹਰਿਆਣਾ ਹਕੂਮਤ ਦੀ ਸਰਪ੍ਰਸਤੀ ਨਾਲ ਹੋਏ : ਮਾਨ
ਫਤਹਿਗੜ੍ਹ ਸਾਹਿਬ -“ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਿਲ ਸਾਧ ਦੇ ਚੇਲਿਆਂ ਵੱਲੋਂ ਅਮਨ-ਪੂਰਵਕ ਅਤੇ ਜ਼ਮਹੂਰੀਅਤ ਢੰਗਾਂ ਨਾਲ ਸਿੱਖਾਂ ਉਤੇ ਬੀਤੇ ਦਿਨੀਂ ਹੋਏ ਹਮਲੇ ਹਿੰਦੂਤਵ ਅਤੇ ਮੁਤੱਸਵੀਂ ਸੋਚ ਨੂੰ ਉਭਾਰਨ ਲਈ ਕੀਤੇ ਗਏ ਹਨ । ਅਜਿਹੇ ਹਮਲਿਆਂ ਨੂੰ ਜਨਮ ਦੇਣ ਵਾਲੀ ਅਸਲ … More
ਜਥੇਦਾਰ ਅਵਤਾਰ ਸਿੰਘ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਪੱਤਰ ਲਿਖੇ
ਅੰਮ੍ਰਿਤਸਰ:- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਮਨਾਉਣ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ 25 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਸਮਾਜ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਲਈ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਆਯੋਜਿਤ ‘‘ਲੋਕਤੰਤਰ ਦੀਆਂ ਚੁਣੌਤੀਆਂ’’ ਵਿਸ਼ੇ ਨਾਲ … More
ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ‘ਚ ਡੀਐਸਜੀਪੀਸੀ ਵੱਲੋਂ ਨਗਰ ਕੀਰਤਨ ਦਾ ਆਯੋਜਨ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ … More
ਬਿਨਾਂ ਕਾਰਨ 971 ਯਾਤਰੂਆਂ ਨੂੰ ਵੀਜ਼ਾ ਨਾ ਦੇਣਾ ਮੰਦਭਾਗਾ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਵੱਡੇ … More
‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਨੇ ਬੀਰ ਬੈਂਸ ਦੀ ਦਾਹੜੀ ਅਤੇ ਪੱਗ ਦੇ ਸਬੰਧ ‘ਚ ਅਖਬਾਰ ’ਚ ਛਪੀ ਚਿੱਠੀ ਦਾ ਦਿੱਤਾ ਜਵਾਬ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਜਿਹੜਾ ਕਿ ਬਹੁ ਕੌਮੀ ਲੋਕਾਂ ਦਾ ਇਕ ਬਿਹਤਰੀਨ ਦੇਸ਼ ਹੈ ਪਰ ਇਥੇ ਵੀ ਕਈ ਲੋਕਾਂ ਨੂੰ ਦੂਜੀਆਂ ਕੌਮਾਂ ਦੇ ਪੜ੍ਹੇ-ਲਿਖੇ ਅਤੇ ਯੋਗ ਲੋਕਾਂ ਨੂੰ ਉਚ ਅਹੁਦਿਆਂ ਤੱਕ ਪਹੁੰਚਦੇ ਵੇਖਣਾ ਅੱਖਾਂ ਵਿਚ ਰੜਕ ਪੈਣ ਦੇ ਬਰਾਬਰ ਹੋ ਰਿਹਾ … More
ਫਾਂਸੀ ਦੀ ਸਜ਼ਾ ਤੇ ਰੋਕ ਲਗਣੀ ਚਾਹੀਦੀ – ਮੂਨ
ਯੂਐਨਓ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਭਾਰਤ ਵੱਲੋਂ ਮੁੰਬਈ ਵਿੱਚ ਹੋਏ ਹਮਲਿਆਂ ਦੇ ਦੋਸ਼ੀ ਕਰਾਰ ਦਿੱਤੇ ਗਏ ਕਸਾਬ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੀ ਪ੍ਰਥਾ ਨੂੰ ਖਤਮ ਕਰ … More
ਹਿਲਟਨ ਨੇ ਮੱਕਾ ਮਾਲ ‘ਚ ਸਟੋਰ ਖੋਲ੍ਹ ਕੇ ਮੁਸਲਮਾਨਾਂ ਨੂੰ ਕੀਤਾ ਨਰਾਜ਼
ਲਾਸ ਏਂਜਲਸ – ਪੈਰਿਸ ਹਿਲਟਨ ਨੇ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਵਿੱਚ ਸਟੋਰ ਖੋਲ੍ਹ ਕੇ ਹੋਰ ਨਵਾਂ ਝਮੇਲਾ ਖੜ੍ਹਾ ਕਰ ਦਿੱਤਾ ਹੈ। ਮੁਸਲਮਾਨਾਂ ਨੇ ਇਸ ਤੇ ਨਰਜ਼ਗੀ ਜਾਹਿਰ ਕੀ ਹੈ। ਅਮਰੀਕਾ ਦੇ ਨਿਊਜ਼ ਚੈਨਲ ਸੀਐਨਐਨ ਅਨੁਸਾਰ ਪੈਰਿਸ ਹਿਲਟਨ ਨੇ ਟਵਿੱਟਰ … More






