ਸਭਿਆਚਾਰ
ਸੁੱਚੇ ਸੁਥਰੇ ਪੰਜਾਬੀ ਸਭਿਆਚਾਰ ਨਾਲ ਛੇੜਛਾੜ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ-ਜਥੇਦਾਰ ਗਾਬੜੀਆ
ਲੁਧਿਆਣਾ:-ਪੰਜਾਬ ਦੇ ਸਭਿਆਚਾਰ, ਸੈਰ ਸਪਾਟਾ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਨੌਜਵਾਨ ਲੇਖਕਾਂ ਪ੍ਰਮਿੰਦਰ ਸਿੰਘ ਗਰੋਵਰ ਅਤੇ ਦੇਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਪੰਜਾਬ ਦੇ ਸੈਰ … More
ਅਦਾਲਤੀ ਲੰਮੀ ਲੜਾਈ ਲੜਨ ਪਿੱਛੋਂ ਪਾਸਪੋਰਟ ਤੇ ਨਾਂ ਦੇ ਨਾਲ ਸਿੰਘ ਤੇ ਫੈਮਲੀ ਨਾਂਮ ਲਿਖਣ ਦਾ ਕੇਸ ਜਿੱਤਿਆ-ਰਾਏ
ਹਮਬਰਗ,(ਅਮਰਜੀਤ ਸਿੰਘ ਸਿੱਧੂ):-ਜਰਮਨ ਦੇ ਸਹਿਰ ਹਮਬਰਗ ਵਿਖੇ ਅਦਾਲਤ ਵਿੱਚ 2003 ਤੋਂ ਆਪਣੇ ਨਾਮ ਨਾਲ ਸਿੰਘ ਅਤੇ ਫੈਮਲੀ ਨਾਂ ਲਖਾਉਣ ਵਾਲੇ ਸਤਨਾਮ ਸਿੰਘ ਰਾਏ ਨੇ ਸਫਲਤਾ ਹਾਸਲ ਕੀਤੀ। ਸਤਨਾਮ ਸਿੰਘ ਨੇ 2003 ਵਿੱਚ ਸਬੰਧਤ ਦਫਤਰ ਅੱਗੇ ਦਰਖਾਸਤ ਕੀਤੀ ਕਿ ਉਸ ਦੇ … More
ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਦੇ ਸਰਵ-ਪੱਖੀ ਵਿਕਾਸ ਸਬੰਧੀ ਵਿਕਾਸ-ਯੋਜਨਾ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਪੱਤਰਕਾਰਾਂ ਨਾਲ ਇਕ ਰਸਮੀ ਮੁਲਾਕਾਤ ਦੌਰਾਨ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਾ ਰਕਾਬ ਗੰਜ ਦੇ ਕੰਪਲੈਕਸ ਦੇ ਸਰਵ-ਪੱਖੀ ਵਿਕਾਸ ਨੂੰ ਮੁਖ ਰੱਖਦਿਆਂ … More
ਮਾਤਾ ਗੁਜਰੀ ਪੰਜਾਬੀ ਸਕੂਲ (ਦਰਾਮਨ)ਨਾਰਵੇ ਵਿਖੇ ਵਿਸਾਖੀ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ
ਦਰਾਮਨ-ਨਾਰਵੇ, (ਰੁਪਿੰਦਰ ਢਿੱਲੋ ਮੋਗਾ) – ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵਿਸਾਖੀ ਨੂੰ ਸਮਰਪਿਤ ਸਭਿਆਚਰਿਕ ਦਾ ਸਾਲਾਨਾ ਸਮਾਗਮ ਨਾਰਵੇ ਦੇ ਸ਼ਹਿਰ ਦਰਾਮਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਰਿੰਦਰਪਾਲ ਕੋਰ ਢਿੱਲੋ ਅਤੇ … More
ਊਠਾਂ ਵਾਲੇ ਬਲੋਚ
ਲੇਖਕ : ਸ਼ਿਵਚਰਨ ਜੱਗੀ ‘ਕੁੱਸਾ’ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ ਮੁੱਲ : 180 ਰੁਪਏ, ਸਫ਼ੇ : 144 ਸ਼ਿਵਚਰਨ ਜੱਗੀ ਕੁੱਸਾ ਹੁਣ ਤੱਕ ਸਾਹਿਤ ਦੇ ਵੱਖ-ਵੱਖ ਵਿਸ਼ਿਆਂ ‘ਤੇ ਡੇਢ ਦਰਜਨ ਕਿਤਾਬਾਂ ਲਿਖ ਚੁੱਕਾ ਹੈ। ਇਸ ਖੇਤਰ ਵਿਚ ਉਸ ਦਾ ਨਾਂਅ ਨਾਮਵਰ … More
ਡਾ: ਸੁਰਜੀਤ ਪਾਤਰ ਅਤੇ ਸੇਖਵਾਂ ਵੱਲੋਂ ‘ਸ਼ੀਸ਼ਾ ਝੂਠ ਬੋਲਦਾ ਹੈ’ ਕਾਵਿ ਸੰਗ੍ਰਿਹ ਦਾ ਪੰਜਵਾਂ ਐਡੀਸ਼ਨ ਲੋਕ ਅਰਪਣ
ਲੁਧਿਆਣਾ:- ਸਰਸਵਤੀ ਪੁਰਸਕਾਰ ਵਿਜੇਤਾ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੇ ਬੀਤੀ ਸ਼ਾਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਮੇਟੀ ਰੂਮ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ … More
ਸਿੰਘ ਸਭਾ ਡਰਬੀ ਵਿਖੇ ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ‘ਫਤਹਿ ਦਰਵਾਜ਼ਾ’ ਨਾਂ ਦੀ ਕੌਮੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ
ਡਰਬੀ – ਇਥੇ ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੰਜਾਹਵੀਂ ਬਰਸੀ ਦੇ ਸਮਾਗਮਾਂ ਮੌਕੇ ਉਹਨਾਂ ਨੂੰ ਸਮਰਪਿਤ ਖਾਲਸਾ ਪੰਥ ਦੇ ਸਮੂਹ ਸ਼ਹੀਦਾਂ ਦੀ ਇਕ ਅਨੋਖੀ ਯਾਦਗਾਰ ਬਨਾਉਣ ਲਈ ਪੰਜ ਸਿੰਘ ਸਾਹਿਬਾਨ … More
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਪੁਸਤਕਾਂ ‘ਤੇ ਸੈਮੀਨਾਰ
ਡਰਬੀ – ਇਥੇ ਬੀਤੇ ਦਿਨੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੰਜਾਹਵੀਂ ਬਰਸੀ ਮੌਕੇ ਉਹਨਾਂ ਦੀਆਂ ਕੁਝ ਪੁਸਤਕਾਂ ਅਤੇ ਪੰਥ ਨੂੰ ਦੇਣ ਬਾਰੇ ਸੈਮੀਨਾਰ ਕੀਤੇ ਗਏ । ਸ਼ੁਕਰਵਾਰ ਨੂੰ ਮਾਸਟਰ ਕੁਲਵਿੰਦਰ ਸਿੰਘ ਜੀ ਨੇ ਭਾਈ ਸਾਹਿਬ ਦੀ ਲਿਖਤ ਪੁਸਤਕ … More
ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ੳਸਲੋ,(ਰੁਪਿੰਦਰ ਢਿੱਲੋ ਮੋਗਾ) – ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਤੋ ਸ੍ਰ ਸੁਖਦੇਵ ਸਿੰਘ ਸੰਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿੱਤ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਸੋਸਾਇਟੀ ਵੱਲੋ ਕਰਵਾਏ ਗਏ … More
‘ਜੇ ਲਿਖਣਾ ਤਾਂ ਸਿਰਫ ਆਮ ਲੋਕਾਂ ਲਈ ਹੀ ਲਿਖਣਾ’: ਔਲਖ
ਟਰਾਂਟੋ,(ਕੁਲਵਿੰਦਰ ਖਹਿਰਾ) – ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕੈਨੇਡਾ ਫੇਰੀ ‘ਤੇ ਆਏ ਪੰਜਾਬੀ ਨਾਟਕਕਾਰ ਅਜਮੇਰ ਔਲਖ ਨਾਲ਼ 16 ਅਪ੍ਰੈਲ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਮੀਟਿੰਗ ਦੌਰਾਨ ਇੰਡੀਅਨ ਅਤੇ ਕੈਨੇਡੀਅਨ ਪੰਜਾਬੀ ਰੰਗ-ਮੰਚ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। … More










