ਕਵਿਤਾਵਾਂ
ਤੇਰੀ ਯਾਦ ਦਾ ਸਹਾਰਾ…………….
ਤੇਰੀ ਯਾਦ ਦਾ ਸਹਾਰਾ, ਹੁਣ ਆਵੀ ਨਾ ਦੁਬਾਰਾ। ਪਾਣੀ ਹੰਝੂਆਂ ਦਾ ਖਾਰਾ, ਗ਼ਮ ਲੱਗੇ ਹੁਣ ਪਿਆਰਾ। ਇੱਕ ਟੁੱਟਾ ਹੋਇਆ ਤਾਰਾ, ਕਾਹਤੋਂ ਲਾਉਂਦਾ ਏ ਲਾਰਾ। ਇਸ਼ਕ ਸਮੁੰਦਰ ਕਿਨਾਰਾ, ਮਹਿਲ ਬਿਰਹੋਂ ਉਸਾਰਾ। ਮੈਨੂੰ ਗ਼ਮ ਇੱਕ ਯਾਰਾ, ਕਦੇ ਹੋਇਆ ਨਾ ਉਤਾਰਾ। ਮਾਸਾ ਮਿਲਿਆ … More
**ਕਸ਼ਮੀਰੀ ਪੰਡਤਾਂ ਦੀ ਪੁਕਾਰ**
*ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ* ਜ਼ਾਲਿਮਾਂ ਦੇ ਜੁਲਮਾਂ ਤੋਂ ਡਾਹਢੇ ਘਬਰਾਏ ਹਾਂ। ਬਣ ਕੇ ਸਵਾਲੀ ਦਾਤਾ ਦਰ ਤੇਰੇ ਆਏ ਹਾਂ। ਹਾਕਮ ਨੇ ਮਤਾ ਹੁਣ ਨਵਾਂ ਇਹ ਪਕਾਇਆ ਏ। ‘ਸਵਾ ਮਣ ਜੰਝੂ ਲਾਹੁਣੇ’ ਹੁਕਮ ਸੁਣਾਇਆ ਏ। ਗਲ਼ ਵਿੱਚ ਪੱਲਾ, ਹੰਝੂ ਨੈਣਾਂ ‘ਚ … More
“ਲਾਈ ਲੱਗ ਨਾ ਬਣ ਜਾਇਆ ਕਰ ਭੇਜਣ”
ਲਾਈ ਲੱਗ ਨਾ ਬਣ ਜਾਇਆ ਕਰ। ਦਿਲ ਨੂੰ ਕੁਝ ਤਾਂ ਸਮਝਾਇਆ ਕਰ। ਤੇਰਾ ਰੋਣਾ ਕਿਸ ਨੇ ਸੁਣਨਾ ਗੀਤ ਖੁਸ਼ੀ ਦੇ ਤੂੰ ਗਾਇਆ ਕਰ। ਜੇਕਰ ਤੈਥੋਂ ਮਿਲ ਨਹੀਂ ਹੁੰਦਾ ਸੁਫ਼ਨੇ ਵਿੱਚ ਤਾਂ ਆ ਜਾਇਆ ਕਰ। ਹੋਰਾਂ ਨੂੰ ਤੱਕ ਸੜਨਾ ਛੱਡ ਦੇ … More
ਛੇੜ ਮਰਦਾਨਿਆਂ ਰਬਾਬ..
*ਗੁਰਪੁਰਬ ਤੇ ਵਿਸ਼ੇਸ਼* ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਜਾ ਕੇ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ … More
ਇਹ ਮੇਰਾ ਪੰਜਾਬ ….
ਲੱਖ ਕੋਸ਼ਿਸ਼ ਕੀਤੀ ਐ ਜਰਵਾਣਿਆਂ, ਨਾ ਕਦੇ ਵੀ ਪੰਜਾਬ ਟੁੱਟਿਆ। ਪੇਟ ਜੱਗ ਦੇ ਭਰੇ ਨੇ ਇਹਦੇ ਦਾਣਿਆਂ, ਸੇਵਾ ਚ ਸਦਾ ਰਹੇ ਜੁੱਟਿਆ। ਜੀਂਦਾ ਰਿਹਾ ਇਹ ਤਾਂ ਗੁਰੂਆਂ ਦੇ ਨਾਂ ਤੇ। ਖਾਲੀ ਮੋੜਿਆ ਨਾ ਆਇਆ ਜੋ ਦਰਾਂ ਤੇ। ਸਾਰੇ ਜੱਗ ਜੀਹਦੀ … More
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ
ਪਿਆਰ ਜਿਨ੍ਹਾਂ ਜਿਨ੍ਹਾਂ ਨੇ ਕੀਤਾ। ਦੁਨੀਆਂ ਦੀ ਅੱਖੋਂ ਬਚ ਕੇ ਕੀਤਾ। ਦੀਦਾਰ ਹੁਸ਼ਨ ਦਾ ਇਕਰਾਰ ਇਸ਼ਕ ਦਾ, ਘੁੰਗਟ ਓੜ੍ਹ ਬੁੱਲਾਂ ‘ਚ ਹੱਸਕੇ ਕੀਤਾ। ਪਿਆਰ ਵਿੱਚ ਕੋਈ ਖੋਟ ਨਾ ਹੋਵੇ ਜੇ ਹੋਵੇ ਸ਼ੁਰੂਆਤ ਨਾ ਹੋਵੇ। ਰੱਬ ਦੇ ਨੇੜੇ ਰੂਹਾਂ ਹੁੰਦੀਆਂ ਰੱਬ … More
ਕੁਦਰਤ ਦਾ ਤਾਂਡਵ ਨਾਚ
ਤਾਂਡਵ ਨਾਚ ਵੇਖਣ ਲੋਕ ਡਰਨ ਨਾਲੇ, ਕਿਵੇਂ ਅਰਸ਼ ਉੱਤੋਂ ਵਰ੍ਹਦੇ ਢੇਲਿਆਂ ਨੂੰ। ਕੈਸੀ ਹੜਾਂ ਨੇ ਲੋਕਾਂ ਦੇ ਹੱਡ ਰੋਲ਼ੇ , ਲੋਕੀਂ ਝੂਰਦੇ ਨੇਂ ਆਇਆਂ ਵੇਲ਼ਿਆਂ ਨੂੂੰ। ਬੁਰਾ ਫਸਲ ਬਰਬਾਦੀ ਦਾ ਹਾਲ ਹੋਇਆ, ਲੋਕੀਂ ਤਰਸਦੇ ਨੇਂ ਪੈਸੇ ਧੇਲਿਆਂ ਨੂੰ। ਭੁੱਲ ਗਏ … More
ਧੁੱਪ ਚਾਂਦਨੀ ਵਰਗਾ ਤਾਰਾ
ਰੁਹਾਂ ਦੀ ਰਾਖੀ ਤੇ ਸੁਰਾਂ ਦਾ ਰਾਜਾ ਸੰਗੀਤ ਦਾ ਸੋਹਣਾ ਸਾਊ ਪੁੱਤ ਪੰਜਾਬ ਦੀ ਮਿੱਟੀ ਦੀ ਸੁਗੰਧ ਸੀ ਉਸਦੇ ਬੋਲ ਗਾਉਂਦਾ ਤਾਂ ਕਾਇਨਾਤ ਵੀ ਗਾਉਂਦੀ ਨਾਲ ਮੁਸਕਰਾਹਟ ਨੇ ਖਬਰੇ ਉਸ ਦੇ ਚਿਹਰੇ ਤੋਂ ਹੀ ਜਨਮ ਲਿਆ ਸੀ ਉਹ ਹਰੇਕ ਦਿਲ … More
