ਕਵਿਤਾਵਾਂ
ਬੰਦੀ ਛੋੜ ਦਿਵਸ
‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਸੁੱਚਿਆਂ ਵਿਚਾਰਾਂ … More
*ਤਨ ਮਨ ਰੁਸ਼ਨਾਏ ਦਿਵਾਲੀ*
ਹਾਸੇ ਲੈਕੇ ਆਏ ਦਿਵਾਲੀ, ਐਬਾਂ ਨੂੰ ਲੈ ਜਾਏ ਦਿਵਾਲੀ। ਹਰ ਇਕ ਹੀ ਮਨ ਖੁਸ਼ ਹੋ ਜਾਵੇ, ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣਕੇ ਹਾਸਾ ਇਹ ਆ ਜਾਵੇ, ਦੁੱਖ ਹਰਕੇ ਲੈ ਜਾਏ ਦਿਵਾਲੀ। ਹਰ ਇਕ ਦੀ ਰੂਹ ਦਵੇ ਦੁਆਵਾਂ, ਹਰ ਇਕ … More
ਜੁਗ-ਜੁਗ ਜੀਵੇ ਕਿਸਾਨ
ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ। ਅਸਲ ਵਿਚ ਕਿਸਾਨ ਹੀ, ਮਾਂ ਧਰਤੀ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ,ਮੁੱਲ ਕਿਸੇ ਨਾ ਪਾਇਆ ਹੈ। ਦੁਨੀਆਂ ਦਾ ਢਿੱਡ ਭਰਦਾ ਹੈ ਤੇ … More
ਤੇਰੇ ਸ਼ਹਿਰ..।
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More
ਜਾਰੀ ਰਹੇਗਾ ਸਾਡਾ ਸੰਘਰਸ਼
ਜਾਰੀ ਰਹੇਗਾ ਸਾਡਾ ਸੰਘਰਸ਼ ਜਦ ਤੱਕ ਸੂਰਜ ਚ ਲੋਅ ਰਹੇਗੀ ਤਾਰੇ ਰਹਿਣਗੇ ਟਿਮਟਿਮਾਉਂਦੇ ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ ਜਾਰੀ ਰਹੇਗਾ ਸੰਘਰਸ਼ ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ ਬੇੜੀਆਂ ਨਹੀਂ ਟੁੱਟ … More
ਲਗਦਾ ਰਿਸ਼ਤੇ ਮੁੱਕ ਚੱਲੇ ਨੇ
ਲਗਦਾ ਰਿਸ਼ਤੇ ਮੁੱਕ ਚੱਲੇ ਨੇ। ਰੁੱਖਾਂ ਵਾਂਗੂੰ ਸੁੱਕ ਚੱਲੇ ਨੇ। ਹੈਂਕੜ ਬਾਜ਼ੀ ਕਰਦੇ ਲੋਕੀ ਰੱਬ ਦੇ ਉੱਤੇ ਥੁੱਕ ਚੱਲੇ ਨੇ। ਸ਼ੋਸ਼ਣ ਵਾਲੇ ਚੂਹੇ ਚਾਦਰ ਮਿਹਨਤਕਸ਼ ਦੀ ਟੁੱਕ ਚੱਲੇ ਨੇ। ਅਰਮਾਨਾਂ ਦੀ ਵੇਖੋ ਅਰਥੀ ਫਰਜ਼ ਕਿਸੇ ਦੇ ਚੁੱਕ ਚੱਲੇ ਨੇ। ਇੰਜਣ, … More
ਦੁੱਖ਼ਾਂ ਭਰੀ ਨਾ ਮੁੱਕੇ ਰਾਤ
ਅੱਖੀਆਂ ਵਿਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ । ਹਿਜ਼ਰ ਦੀ ਬੇੜੀ,ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ ਮੋਤੀ ਬਣ -ਬਣ ਡਿੱਗਦੇ ਹੰਝੂੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ … More
ਰੱਬ ਤੈਨੂੰ ਲਵਾਂ ਮੈਂ ਬਣਾਅ
ਪੈਰ ਜਿਉਂ ਮਲੂਕ ਤੇਰੇ , ਚੰਬੇ ਦੀ ਡਾਲੀਏ, ਜਿੱਥੇ ਰੱਖੇ, ਹੱਥ ਲਵਾਂ ਮੈਂ ਵਿਛਾਅ। ਜ਼ੁਲਫ਼ਾਂ ਜਿਉਂ ਬੱਦਲ਼ੀ, ਕਾਲੀ ਘਟਾ ਕੋਈ ਛਾਈ, ਸਿਖਰ ਦੁਪਹਿਰਾ ਤਾਂ ਲਵਾਂ ਮੈਂ ਕਟਾਅ। ਨੈਣ ਜਿਉੰ ਤਾਲ ਕੋਈ, ਡੂੰਘਾ ਏ ਮੁਹੱਬਤਾਂ ਦਾ, ਕਿਵੇਂ ਆਪਾ ਡੁੱਬਣੋਂ ਲਵਾਂ ਮੈਂ … More
ਧੀ ਵਲੋਂ ਦਰਦਾਂ ਭਰਿਆ ਗੀਤ
ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More