ਖ਼ਬਰਾਂ
ਪਾਕਿਸਤਾਨ ਪਰਮਾਣੂੰ ਹੱਥਿਆਰਾਂ ਦੀ ਦੌੜ ‘ਚ ਭਾਰਤ ਤੋਂ ਅੱਗੇ
ਨਵੀਂ ਦਿੱਲੀ- ਭਾਰਤ ਬੇਸ਼ਕ ਲੜਾਕੂ ਜਹਾਜ਼ਾਂ, ਜੰਗੀ ਬੇੜਿਆਂ ਅਤੇ ਐਟਮੀ ਹੱਥਿਆਰਾਂ ਦੀ ਦੌੜ ਵਿੱਚ ਆਪਣੇ ਆਪ ਨੂੰ ਪਾਕਿਸਤਾਨ ਤੋਂ ਅੱਗੇ ਸਮਝਦਾ ਹੈ, ਪਰ ਅਸਲ ਵਿੱਚ ਪਾਕਿਸਤਾਨ ਪਰਮਾਣੂੰ ਹੱਥਿਆਰਾਂ ਦੇ ਮਾਮਲੇ ਵਿੱਚ ਇੰਡੀਆ ਨੂੰ ਪਿੱਛੇ ਛੱਡ ਗਿਆ ਹੈ। ਇਹ ਕਹਿਣਾ ਹੈ … More
ਭਾਰਤ ਦੀ ਅਰਥਵਿਵਸਥਾ ਕਠਿਨ ਦੌਰ ‘ਚ ਹੈ : ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਭਾਰਤੀ ਅਰਥਵਿਵਸਥਾ ਬਹੁਤ ਕਠਿਨ ਦੌਰ ਵਿੱਚੋਂ ਗੁਜ਼ਰ ਰਹੀ ਹੈ, ਇਹ ਸਾਡੇ ਨਿਯੰਤਰਣ ਤੋਂ ਬਾਹਰ ਹੈ। ਕਾਂਗਰਸ ਦੀ ਕਾਰਜਕਾਰੀ ਸਮਿਤੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਾ: … More
ਸ਼੍ਰੋਮਣੀ ਕਮੇਟੀ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਅੰਮ੍ਰਿਤਸਰ:- ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਗਤੀ ਅਤੇ … More
ਸ਼੍ਰੋਮਣੀ ਕਮੇਟੀ ਵਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਅੰਮ੍ਰਿਤਸਰ:- ਭਗਤ ਕਬੀਰ ਜੀ ਅਦੁੱਤੀ ਸਖਸ਼ੀਅਤ ਦੇ ਮਾਲਕ, ਕ੍ਰਾਂਤੀਕਾਰੀ ਸੁਭਾਅ ਦੇ ਸਿਰਮੌਰ ਰੂਹਾਨੀ ਆਗੂ ਸਨ। ਉਨ੍ਹਾਂ ਦੀ ਬਾਣੀ ਬਾਹਰੀ ਕਰਮਕਾਡਾਂ ਤੋਂ ਮੁਕਤ ਕਰਕੇ ਜਗਿਆਸੂ ਦਾ ਅੰਦਰ ਰੌਸ਼ਨ ਕਰਨ ਵੱਲ ਰੁਚਿਤ ਹੈ। ਉਨ੍ਹਾਂ ਦੀ ਬਾਣੀ ਵਿੱਚ ਸਮੋਇਆ ਸੰਦੇਸ਼ ਅੱਜ ਵੀ ਦੁਨੀਆਂ … More
ਮੈਮੋਰੀਅਲ ਡੇ ਸਮੇਂ ਸਪਰਿੰਗਫੀਲਡ (ਓਹਾਇਹੋ)ਵਿਖੇ ਸ਼ਾਨਦਾਰ ਪਰੇਡ ਦਾ ਆਯੋਜਨ
ਸਪਰਿੰਗਫੀਲਡ( ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਵਿਚ ਉਨ੍ਹਾਂ ਅਮਰੀਕੀ ਫ਼ੌਜੀ ਔਰਤਾਂ ਅਤੇ ਪੁਰਸ਼ਾਂ ਨੂੰ ਯਾਦ ਕਰਨ ਲਈ ਮੈਮੋਰੀਅਲ ਡੇ ਮਨਾਇਆ ਮਨਾਇਆ ਜਾਂਦਾ ਹੈ, ਜਿਹੜੇ ਆਪਣੀ ਨੌਕਰੀ ਸਮੇਂ ਸ਼ਹੀਦ ਹੋ ਗਏ। ਇਸ ਦੀ ਸ਼ੁਰੂਆਤ ਅਮਰੀਕੀ ਗ੍ਰਹਿ ਯੁਧ ਸਮੇਂ ਹੋਈ ਤੇ ਉਸ ਸਮੇਂ … More
ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ
ਐਡੀਲੇਡ, (ਰਿਸ਼ੀ ਗੁਲਾਟੀ)- ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਰੇਡੀਓ ਹਰਮਨ ਰੇਡੀਓ ਵੱਲੋਂ ਪਹਿਲੀ ਵਾਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਦੋ ਹਫਤੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪਟਿਆਲਾ ਤੇ … More
ਸੰਸਦ ਦੀਆਂ ਅਗਲੀਆਂ ਚੋਣਾਂ ਸੈਨਾ ਦੀ ਨਿਗਰਾਨੀ ਹੇਠਾਂ ਹੋਣ-ਮੁਸ਼ਰੱਫ਼
ਲਾਹੌਰ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਮੌਜੂਦਾ ਸਰਕਾਰ ਦੀ ਬਜਾਏ ਸੈਨਾ ਦੀ ਨਿਗਰਾਨੀ ਵਿੱਚ ਹੋਣੀਆਂ ਚਾਹੀਦੀਆਂ ਹਨ। ਪਾਕਿਸਤਾਨ ਵਿੱਚ ਮਾਰਚ 2013 ਵਿੱਚ ਅਗਲੀਆਂ ਚੋਣਾਂ ਹੋਣੀਆਂ ਹਨ। ਲੰਡਨ ਅਤੇ ਅਰਬ ਦੇਸ਼ਾਂ ਵਿੱਚ ਪਨਾਹ ਲੈ ਕੇ … More
ਅਕਾਲੀ ਦਲ(ਬ) ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਅਕਾਲੀ ਦਲ(ਬ) ਨਾਰਵੇ ਦੀ ਇੱਕ ਅਹਿਮ ਮੀਟਿੰਗ ਇਕਾਈ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ੳਸਲੋ ਦੇ ਸਟੋਵਨਰ ਇਲਾਕੇ ਵਿਖੇ ਹੋਈ। ਮੀਟਿੰਗ ਵਿੱਚ ਚੇਅਰਮੈਨ ਬੋਪਾਰਾਏ ਅਤੇ ਦੂਸਰੇ ਪਾਰਟੀ ਆਗੂਆ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ … More
ਨਾਈਜੀਰੀਆ ‘ਚ ਹਵਾਈ ਹਾਦਸੇ ‘ਚ 150 ਲੋਕ ਮਾਰੇ ਗਏ
ਅਬੁਜਾ- ਨਾਇਜੀਰੀਆ ਦੇ ਲਾਗੋਸ ਸ਼ਹਿਰ ਵਿੱਚ 153 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਇੱਕ ਇਮਾਰਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਬਿਲਡਿੰਗ ਨਾਲ ਟਕਰਾਉਂਦਿਆਂ ਹੀ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲਗੀਆਂ। ਦਾਨਾ … More
ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਉਮਰ ਕੈਦ
ਕਾਹਿਰਾ- ਮਿਸਰ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਵਿਦਰੋਹ ਨੂੰ ਦਬਾਉਣ ਲਈ 900 ਲੋਕਾਂ ਦੀ ਹੱਤਿਆ ਦੇ ਆਰੋਪ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹ ਹੁਣ ਬਾਕੀ ਦੀ ਸਾਰੀ ਜਿੰਦਗੀ ਜੇਲ੍ਹ ਵਿੱਚ ਹੀ ਬਿਤਾਉਣਗੇ। … More








