Author Archives: ਗੁਰਦੀਸ਼ ਕੌਰ ਗਰੇਵਾਲ
ਮਾਂ ਮੇਰੀ ਦਾ ਏਡਾ ਜੇਰਾ…
ਮਾਂ ਮੇਰੀ ਦਾ ਏਡਾ ਜੇਰਾ, ਮੈਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਸਾਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More
ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ। ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ। ‘ਦਾਨੀ ਸਰਬੰਸ’ ਕਿਤੇ, ਐਵੇਂ ਨਹੀਂ ਕਹਾਈਦਾ ਲੱਥਣਾ…… ਕਿਹੜਾ ਪੁੱਤ ਪਿਤਾ … More
ਔਰਤ ਦਾ ਅਸਲ ਪਰਿਵਾਰ ਕਿਹੜਾ…..?
ਔਰਤ ਪਹਿਲਾਂ ਬੇਟੀ ਦੇ ਤੌਰ ਤੇ ਪਿਓ- ਦਾਦੇ ਦੇ ਘਰ ਵਿੱਚ ਰਹਿੰਦੀ ਹੈ। ਜਿੰਨੀ ਦੇਰ ਉਹ ਵਿਆਹੀ ਨਹੀਂ ਜਾਂਦੀ ਉਨੀ ਦੇਰ ਉਸ ਦੇ ਮਾਂ ਬਾਪ, ਦਾਦਾ ਦਾਦੀ, ਭੈਣ ਭਰਾ ਸਾਰੇ ਉਸ ਦਾ ਪਰਿਵਾਰ ਹੁੰਦੇ ਹਨ। ਉਹ ਉਹਨਾਂ ਸਾਰਿਆਂ ਨੂੰ ਪਿਆਰ … More
ਗੜ੍ਹੀ ਚਮਕੌਰ ਦੀ…(ਗੀਤ)
ਕੱਚੀ ਗੜ੍ਹੀ ਚਮਕੋਰ ਦੀ ਮੈਂ, ਉਦੋਂ ਬੋਲ ਨਾ ਸਕੀ। ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ। ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ। ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ। ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ … More
ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ
ਕੋਈ ਸਮਾਂ ਸੀ- ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ, ਉਹਨਾਂ ਨਾਲ ਘਰ ਭਰਿਆ-ਭਰਿਆ ਲਗਦਾ। ਵਿਹੜੇ ਜਾਂ ਡਿਉੜੀ ਵਿਚ ਬਜ਼ੁਰਗ ਨੇ ਮੰਜੇ ਤੇ ਬੈਠਾ ਹੋਣਾ, ਹਰ ਕਿਸੇ ਆਉਣ ਜਾਣ ਵਾਲੇ ਨੇ-ਉਹਨਾਂ ਨੂੰ ਬੁਲਾ ਕੇ, ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਦੇ ਹੁੰਦਿਆਂ, … More
ਯਾਦ ਸ਼ਹੀਦਾਂ ਦੀ
ਇਹ ਯਾਦ ਸ਼ਹੀਦਾਂ ਦੀ, ਪਈ ਕਿੰਜ ਮਨਾਏ ਜੀ। ਸਿੱਖਾਂ ਦੀ ਕੌਮ ਹੈ ਇਹ, ਜ਼ਿੰਦਗੀਆਂ ਬਚਾਏ ਜੀ। ਨਵੰਬਰ ਦਾ ਇਹ ਹਫਤਾ, ਸੱਲ ਸੀਨੇ ਪਾਉਂਦਾ ਏ। ਬੇਨਾਮ ਸ਼ਹੀਦਾਂ ਦੀ, ਇਹ ਯਾਦ ਦਿਵਾਉਂਦਾ ਏ। ਰੱਤ ਡੋਲ੍ਹ ਮਨੁੱਖਤਾ ਦੀ, ਸ਼ੈਤਾਨ ਕਹਾਏ ਜੀ ਇਹ…….. ਜੰਜੂਆਂ … More
ਕਿਰਤ ਤੇ ਕਨੇਡਾ
ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ … More
ਭੈਣ ਵਲੋਂ- ਵੀਰ ਨੂੰ……
ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More
