Author Archives: ਮਲਕੀਅਤ “ਸੁਹਲ”
ਦੇਸ਼ ਮੇਰੇ ਦੇ ਨੇਤਾ
ਇਕ ਦੂਜੇ ਤੇ ਚਿੱਕੜ ਸੁੱਟਣ, ਦੇਸ਼ ਮੇਰੇ ਦੇ ਨੇਤਾ। ਕੁਰਸੀ ਖਾਤਿਰ ਮਿੱਟੀ ਪੁੱਟਣ, ਦੇਸ਼ ਮੇਰੇ ਦੇ ਨੇਤਾ। ਪੜ੍ਹੇ- ਲਿਖੇ ਤੇ ਬੜੇ ਸਿਆਣੇ ਬੋਲਣ ਊਟ-ਪੁਟਾਂਗ ਗੱਲਾਂ-ਗੱਲਾਂ ਵਿਚ ਹੀ ਕੁੱਟਣ, ਦੇਸ਼ ਮੇਰੇ ਦੇ ਨੇਤਾ। ਸ਼ੌਂਕਣ ਵਾਂਗਰ ਮਿਹਣੇ ਦਿੰਦੇ ਕਰਦੇ ਬੜੀ ਲੜਾਈ ਬਣ … More
ਮੰਦਰ, ਮਸਜਿਦ, ਗੁਰਦੁਆਰਾ
ਮੰਦਰ, ਮਸਜਿਦ , ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਪੂਜਣਯੋਗ ਨੇ ਸਮੇਂ ਥਾਵਾਂ। ਪਰ ਬੰਦੇ ਨਾ ਪੂਜਣ ਮਾਵਾਂ। ਉ੍ਹਦਾ ਰੁਤਬਾ ਬੜਾ ਨਿਆਰਾ, ਮੰਦਰ, ਮਸਜਿਦ, ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਮਾਨਵਤਾ ਦੇ ਘਰ ਨੇ ਸਭੇ। ਇਹਨਾਂ ਵਿੱਚੋਂ ਜੱਨਤ ਲਭੇ। ਏਥੋਂ ਮਿਲਦਾ ਨਵਾਂ … More
ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More
ਗੁਰ ਨਾਨਕ ਪਰਗਟਿਆ
ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਤ੍ਰਿਪਤਾ ਮਾਂ ਨੂੰ ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ ਮੱਥਾ ਟੇਕਣ, ਸੂਰਜ ਰਿਸ਼ਮਾਂ ਪਾਈਆਂ। ਮਹਿਤਾ ਕਾਲੂ ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਸਤਿਗੁਰ ਨਾਨਕ ਪਰਗਟਿਆ, ਦੁਨੀਆਂ ‘ਤੇ ਚਾਨਣ ਹੋਇਆ। ਦੇਵੀ – ਦੇਵਤਿਆਂ … More
ਜੁਗ-ਜੁਗ ਜੀਵੇ ਕਿਸਾਨ
ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦਾ ਇਹ ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ। ਅਸਲ ਵਿਚ ਕਿਸਾਨ ਹੀ, ਮਾਂ ਧਰਤੀ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ,ਮੁੱਲ ਕਿਸੇ ਨਾ ਪਾਇਆ ਹੈ। ਦੁਨੀਆਂ ਦਾ ਢਿੱਡ ਭਰਦਾ ਹੈ ਤੇ … More
ਦੁੱਖ਼ਾਂ ਭਰੀ ਨਾ ਮੁੱਕੇ ਰਾਤ
ਅੱਖੀਆਂ ਵਿਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ । ਹਿਜ਼ਰ ਦੀ ਬੇੜੀ,ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ ਮੋਤੀ ਬਣ -ਬਣ ਡਿੱਗਦੇ ਹੰਝੂੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ … More
ਬਹੁਤੇ ਯਾਰ ਬਣਾਵੀਂ ਨਾ
ਬਹੁਤੇ ਯਾਰ ਬਣਾਵੀਂ ਨਾ, ਬਣਾ ਕੇ ਫਿਰ ਪਛਤਾਵੀਂ ਨਾ। ਫ਼ੁਕਰੇ ਯਾਰ ਬਣਾ ਕੇ ਯਾਰਾ, ਐਵੇਂ ਹੀ ਗ਼ਮ ਖਾਵੀਂ ਨਾ। ਕਹਿੰਦੇ ਨੇ ਜੋ ਨਾਲ ਮਰਾਂਗੇ, ਤੂੰ ਵੀ ਪਿੱਠ ਵਿਖਾਵੀਂ ਨਾ। ਇਕ-ਇਕ ਦੋ ਗਿਆਰਾਂ ਹੁੰਦੇ, ਇਹ ਗਿਣਤੀ ਭੁਲ ਜਾਵੀਂ ਨਾ। ਬਾਂਹ ਫੜੀਂ … More
ਕਰੋਨਾ-ਕਰੋਨਾ
ਕਰੋਨ – ਕਰੋਨਾ ਕਰਦੀ ਦੁਨੀਆਂ, ਅਨਹੋਣੀ ਮੌਤੇ ਮਰਦੀ ਦੁਨੀਆਂ। ਇਹ ਪਰਲੋ ਹੈ ਕੈਸੀ ਆ ਗਈ, ਜਿਸ ਤੋਂ ਸਾਰੀ ਡਰਦੀ ਦੁਨੀਆਂ। ਸੋਚ ਰਹੀਆਂ ਨੇ ਸਭ ਸਰਕਾਰਾਂ, ਦੁੱਖੜੈ ਨੇ ਹੁਣ ਜਰਦੀ ਦੁਨੀਆਂ। ਦੁਨੀਆਂ ਦੇ ਅੱਜ ਮੁਲਕਾਂ ਵਿੱਚ, ਦੁੱਖ ‘ਚ ਹੌਕੇ ਭਰਦੀ ਦੁਨੀਆਂ। … More
ਠੰਡੇ ਬੁਰਜ ਤੋਂ
ਠੰਡੇ ਬੁਰਜ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਉ ਧਰਮ ਬਚਾ ਕੇ ਰਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜੁਲਮ ਦੇ … More
