Author Archives: ਮਲਕੀਅਤ “ਸੁਹਲ”
ਗਜ਼ਲ : ਯਾਦਾਂ ਵਿਛੜੇ ਯਾਰ ਦੀਆਂ
ਜਦ ਵੀ ਯਾਦਾਂ ਆਈਆਂ ਵਿਛੜੇ ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ ਫਿਰ ਦਿਲਦਾਰ ਦੀਆਂ। ਹੁੰਦੇ ਧੀਆਂ – ਪੁੱਤਾਂ ਤੋਂ ਵਧ ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ ਤਕਰਾਰ ਦੀਆਂ। ਕਹਿੰਦੇ ਬਾਲ, ਜਵਾਨੀ , ਬਿਰਧ ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More
ਮਾਂ ਬੋਲੀ ਦਾ ਸਤਿਕਾਰ
ਸੱਚ ਪੁਛੋ ! ਤਾਂ ਆਪਣੇ ਜੰਮਿਆਂ ਨੇ, ਮਾਂ ਬੋਲੀ ਦਾ ਨਹੀਂ ਸਤਿਕਾਰ ਕੀਤਾ। ਮਾਂ ਬੋਲੀ ਦਾ ਦਰਜਾ ਹੈ ਮਾਂ ਵਰਗਾ, ਜਿਹੜੀ ਬੱਚਿਆਂ ਵਾਂਗਰਾਂ ਪਾਲਦੀ ਰਹੀ। ‘ਊੜਾ’ ਉੱਠ ਸਵੇਰੇ ਇਸ਼ਨਾਨ ਕਰ ਲੈ, ਅੰਮ੍ਰਿਤ ਵੇਲੇ ਹੀ ਵਾਕ ਉਚਾਰਦੀ ਰਹੀ। ਬਾਣੀ ਗੁਰਮੁੱਖ਼ੀ ਵਿਚ … More
ਸਾਜੇ ਪੰਜ ਪਿਆਰੇ
ਅੰਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ। ਜੋ ਬੋਲੇ ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ। ਜ਼ੁਲਮ ਖਾਤਰ ਲੜਨਾ, ਜ਼ਾਲਮ ਤੋਂ ਨਾ ਡਰਨਾ। ਸਬਕ ਸ਼ਹੀਦੀ ਪੜ੍ਹਨਾ, ਮੌਤ ਦੇ ਅੱਗੇ ਖੜ੍ਹਨਾ। ਈਨ ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ, ਅੰਮ੍ਰਿਤ … More
ਗੁਰੁ ਨਾਨਕ ਹੈ ਪੀਰ ਪੈਗੰਬਰ
ਗੁਰੁ ਨਾਨਕ ਹੈ ਪੀਰ ਪੈਗੰਬਰ, ਇਹ ਦੁਨੀਆਂ ਦਾ ਮੱਕਾ ਮੰਦਿਰ ‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ ਨੇ ਰੰਗ ਨਿਆਰੇ, ਇਹ ਗੱਲ ਕਹਿੰਦਾ ਜੱਗ ਸਮੁੱਚਾ। ‘ਮਨ ਮੰਦਿਰ ਤਨ ਵੇਸ ਕਲੰਦਰ’, ਝਾਤੀ ਮਾਰੋ ਮੰਨ ਦੇ … More
ਗੁਰੂ ਅਰਜਨ ਪਿਆਰੇ
ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਪਿਆਰੇ, ਤੱਤੀ ਰੇਤਾ ਸੀਸ ਪੈਂਦੀ ਸੀ ਨਾ ਉਚਾਰੇ । ਲਾਹੌਰ ਵਿਚ ਟਿੱਬਿਆਂ ਦੀ ਰੇਤਾ ਨੇ ਪੁਕਾਰਿਆ। ਭੁੱਜਦੀ ਕੜਾਹੀ ਨੇ ਆਹ! ਦਾ ਨਾਹਰਾ ਮਾਰਿਆ। ਦੁਨੀਆਂ ਪਈ ਤੱਕਦੀ ਸੀ, ਜ਼ਾਲਮਾਂ ਦੇ ਕਾਰੇ , ਤੱਤੀ ਲੋਹ ਤੇ … More
ਛੜਿਆਂ ਦੀ ਸਰਕਾਰ
ਇਹ ਸਾਰੀ ਜਨਤਾ ਰਹੀ ਪੁਕਾਰ। ਬਣੇ ਨਾ ਛੜਿਆਂ ਦੀ ਸਰਕਾਰ। ਰਾਹੁਲ,ਨਰਿੰਦਰ,ਮਮਤਾ,ਮਾਇਆ, ਆਪੋ-ਆਪਣਾ ਜਾਲ ਵਛਾਇਆ। ਇਹ ਗਲ ਸਾਰੇ ਕਰ ਲਉ ਨੋਟ, ਸਾਡੇ ਹੱਕ ‘ਚ ਪਾਇਉ ਵੋਟ। ਸੁਣ ਲਉ ਸਭਨਾਂ ਦਾ ਪਰਚਾਰ ਬਣੇ ਨਾ ਛੜਿਆਂ ਦੀ ਸਰਕਾਰ। ਦੋ ਕੁ ਛੜੇ ਤੇ ਦੋ … More
ਧੀ ਗ਼ਜ਼ਲ ਜਿਹੀ
ਗ਼ਜ਼ਲ ਮੇਰੀ ਮੈਨੂੰ ਆਖਣ ਲਗੀ ਬੈਠੇ ਹੋ ਤੁਸੀਂ ਕਿਉਂ ਖ਼ਾਮੋਸ਼। ਧੀਆਂ ਨੂੰ ਜੋ ਮਾਰਨ ਮਾਪੇ ਦੁਨੀਆਂ ‘ਤੇ ਨੇ ਉਹ ਨਿਰਦੋਸ਼। ਜੋ ਅੱਜ ਪਖੰਡੀ, ਜੰਤਰ- ਮੰਤਰ ਪੜ੍ਹੇ ਲਿਖੇ ਵੀ ਹੋਏ ਮਧਹੋਸ਼। ਲੋਕਾਂ ਸਾਹਵੇਂ ਇਉਂ ਤੁਰਦੇ ਨੇ ਜਿਉਂ ਤੁਰਦਾ ਹੈ ਕੋਈ ਖ਼ਰਗੋਸ਼। … More
