Author Archives: ਰਵੇਲ ਸਿੰਘ (ਇਟਲੀ)
ਕੁਦਰਤ ਦਾ ਤਾਂਡਵ ਨਾਚ
ਤਾਂਡਵ ਨਾਚ ਵੇਖਣ ਲੋਕ ਡਰਨ ਨਾਲੇ, ਕਿਵੇਂ ਅਰਸ਼ ਉੱਤੋਂ ਵਰ੍ਹਦੇ ਢੇਲਿਆਂ ਨੂੰ। ਕੈਸੀ ਹੜਾਂ ਨੇ ਲੋਕਾਂ ਦੇ ਹੱਡ ਰੋਲ਼ੇ , ਲੋਕੀਂ ਝੂਰਦੇ ਨੇਂ ਆਇਆਂ ਵੇਲ਼ਿਆਂ ਨੂੂੰ। ਬੁਰਾ ਫਸਲ ਬਰਬਾਦੀ ਦਾ ਹਾਲ ਹੋਇਆ, ਲੋਕੀਂ ਤਰਸਦੇ ਨੇਂ ਪੈਸੇ ਧੇਲਿਆਂ ਨੂੰ। ਭੁੱਲ ਗਏ … More
ਅਲਵਿਦਾ ਸੁਰਜੀਤ ਪਾਤਰ
ਤੁਰ ਗਿਆ ਸੁਰਜੀਤ ਪਾਤਰ, ਨਹੀਂ ਰਿਹਾ ਸੁਰਜੀਤ ਪਾਤਰ । ਕੀ ਕਹਾਂ ਸੁਰਜੀਤ ਪਾਤਰ, ਚੁੱਪ ਹਾਂ ਸੁਰਜੀਤ ਪਾਤਰ । ਅੱਖੀਆਂ ਤਰ ਹੋ ਗਈਆਂ, ਭਰ ਗਈਆਂ ਸਰ ਹੋ ਗਈਆਂ। ਖਬਰ ਇਹ ਮਨਹੂਸ ਸੁਣ, ਵਕਤ ਇਹ ਕੰਜੂਸ ਸੁਣ । ਸ਼ਾਇਰੀ ਦਾ ਸਿਖਰ ਤੂੰ … More
ਤੁਰ ਗਿਆ ਛਿੰਦਾ
ਤੁਰ ਗਿਆ ਛਿੰਦਾ, ਕਲਾਕਾਰ ਛਿੰਦਾ , ਨਾਮ ਸੀ ਸੁਰਿੰਦਰ,ਨਾਲ ਪਿਆਰ ਛਿੰਦਾ। ਉੱਚੀ ਸੁਰ ਤਾਣ ਵਾਲਾ,ਗੀਤਕਾਰ ਛਿੰਦਾ, ਹਸਮੁਖਾ,ਤੇ ਬਹੁਤ,ਮਿਲਣਸਾਰ ਛਿੰਦਾ। ਰਹੇ ਗਾ ਜਿੰਦਾ , ਸਦ ਬਹਾਰ ਛਿੰਦਾ, ਗੀਤਾਂ ਵਿੱਚ ਜਿੰਦਾ, ਰੂਹ ਠਾਰ ਛਿੰਦਾ । ਰੁਕਿਆ ਨਾ ਕਦੀ ਤੇਜ਼ ਰਫਤਾਰ ਛਿੰਦਾ. ਫੁੱਲਾਂ … More
ਇੱਕ ਸੀ ਦਾਦੀ ਮਾਂ ਗੁੱਜਰੀ
ਇੱਕ ਮਹਾਨ ਸ਼ਹੀਦ ਦੀ ਪਤਨੀ,ਇੱਕ ਮਹਾਨ ਯੋਧੇ,ਬਲਵਾਨ,ਸੂਝਵਾਨ,ਵਿਦਵਾਨ,ਚਿੰਤਕ,ਵਚਿਤ੍ਰ ਗੁਰੂ, ਕਹਿਣੀ ,ਕਰਨੀ ਦੇ ਪੂਰੇ, ਤੇ ਖਾਲਸਾ ਪੰਥ ਦੇ ਸਾਜਣ ਹਾਰ ਗਰੂ ਗੋਬਿੰਦ ਸਿੰਘ ਦੀ ਜਨਮ ਦਾਤੀ, ਚਾਰ ਲਾਡਲੇ ਦੋ ਚਮਕੌਰ ਦੇ ਧਰਮ ਯੁੱਧ ਵਿੱਚ ਵੈਰੀਆਂ ਨਾਲ ਲੋਹਾ ਲੈਂਦੇ ਸ਼ਹੀਦਾਂ ਅਤੇ ਅੱਧ ਖਿੜੇ … More
ਕਾਦਰ ਯਾਰ—-ਬਨਾਮ—-ਕਿੱਸਾ ਪੂਰਨ ਭਗਤ
ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ, ਸੁਹਣੇ ਸ਼ਾਇਰ, ਮੀਆਂ, ਕਾਦਰ ਯਾਰ ਦਾ। ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ, ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ, ਕਿੰਨਾ ਪੱਥਰ ਦਿਲ ਸੀ, ਪਿਉ ਸਲਵਾਨ ਦਾ। ਆਖੇ ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ, ਪੁੱਤਰ ਪਾਇਆ … More
ਰੂਸ- ਯੂਕ੍ਰੇਨ ਯੁੱਧ ਦੇ ਖਾਤਮੇ ਲਈ ਵਿਸ਼ਵ ਅੱਗੇ ਤਰਲਾ
ਤਰਲਾ ਵੇ ਜੰਗਾ ਵਾਲਿਓ, ਹਾੜਾ ਵੇ ਦੁਨੀਆ ਵਾਲਿਓ, ਹੈ ਤੁਸਾਂ ਅੱਗੇ ਵਾਸਤਾ , ਆਦਮ ਸਮੁਚੀ ਜ਼ਾਤ ਦਾ, ਤਰਲਾ ਵੇ ਜੰਗਾਂ ਵਾਲਿਓ, ਹਾੜਾਂ ਵੇ ਦੁਨੀਆ ਵਾਲਿਓ। ਹੁਣ ਅੰਤ ਕਰੋ ਬਾਤ ਛੱਡ, ਇਹ ਮਨਚਲੇ ਜਜ਼ਬਾਤ ਛੱਡ, ਇਹ ਬੰਬਾਂ ਦੀ ਬਰਸਾਤ ਛੱਡ, ਇਹ … More
ਸਵ.ਪ੍ਰਿੰਸੀਪਲ ਸੁਜਾਨ ਸਿੰਘ ਜੀ ਨੂੰ ਸ਼ਰਧਾਂਜਲੀ
ਪਿਰੰਸੀਪਲ ਸੁਜਾਨ ਸਿੰਘ , ਸੀ ਇੱਕ ਸਫਲ ਕਹਾਣੀ ਕਾਰ। ਉੱਚਾ ਲੰਮਾ ਕੱਦ ਸੀ ਉਸ ਦਾ, ਸਾਦ ਮੁਰਾਦਾ, ਸੱਭ ਦਾ ਯਾਰ। ਧਨੀ ਕਲਮ ਦਾ,ਕਹਿਨ ਕਥਨ ਦਾ, ਬੜਾ ਅਨੋਖਾ ਕਲਮ ਕਾਰ। ਸਾਹਿਤ ਦੀ ਹਸਤੀ ਸਿਰ-ਮੌਰ, ਮਹਿਫਲ ਦਾ ਸੀ ਅਸਲ ਸ਼ਿੰਗਾਰ। ਪਰਬਤ ਵਰਗੇ … More
ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਤੇ ਸ਼ਹਾਦਤ ਨੂੰ ਪ੍ਰਣਾਮ
ਅੱਲਾ ਯਾਰ ਖਾਂ ਜੋਗੀ ਜੀ ਦਾ ਜਨਮ 1870 ਈਸਵੀ ਵਿੱਚ ਲਾਹੌਰ ਵਿੱਚ ਹੋਇਆ।ਆਪ ਪੇਸ਼ੇ ਵਜੋਂ ਹਕੀਮ ਸਨ, ਹਿਕਮਤ ਦੇ ਨਾਲ ਨਾਲ ਉਰਦੂ ਸ਼ਾਇਰੀ ਅਤੇ ਉਰਦੂ ਫਾਰਸੀ ਦਾ ਵੀ ਚੰਗਾ ਗਿਆਨ ਰੱਖਦੇ ਸਨ। ਉਨ੍ਹਾਂ ਦੀ ਰਹਾਇਸ਼ ਅਨਾਰ ਕਲੀ ਬਾਜ਼ਾਰ ਵਿੱਚ ਦੱਸੀ … More
ਚੰਗਾ ਭਲ਼ਾ ਬੰਦਾ ਸੀ
ਚੰਗਾ ਭਲ਼ਾ ਬੰਦਾ ਸੀ ਗੁਰਦਾਸ ਮਾਨ ਯਾਰੋ। ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ। ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ, ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ। ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ, ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ। ਮਾਰ … More
