ਲੇਖ
ਕਰਮਾਂ ਵਾਲੀਆਂ ਮਾਂਵਾਂ
ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਵਿਦਵਾਨਾਂ ਨੇ ਵੱਖ- ਵੱਖ ਭਾਸ਼ਾਵਾਂ ਵਿੱਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇੱਕ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ। ਇਸ … More
R.S.S. ਐਸਜੀਪੀਸੀ ਦੀ ਪ੍ਰਧਾਨਗੀ ਉਪਰ ਭਾਰੂ ਰਿਹਾ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਆਰ.ਐਸ.ਐਸ. ਭਾਰੂ ਰਿਹਾ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਦੇ ਵਿਰੁਧ ਬੋਲਣਾ ਮਹਿੰਗਾ ਪਿਆ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ … More
ਈਦ ਮਿਲਾਦ-ਉੱਲ-ਨਬੀ ਭਾਵ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ (ਸਲ.) ਦੇ ਜਨਮ ਤੇ ਵਿਸ਼ੇਸ਼
ਕੁਦਰਤ ਦਾ ਇਹ ਇੱਕ ਅਟੱਲ ਸਿਧਾਂਤ ਹੈ ਕਿ ਧਰਤੀ ਦੇ ਕਿਸੇ ਵੀ ਖੇਤਰ ਤੇ ਜਦੋਂ ਵੀ ਮਜ਼ਲੂਮਾਂ ਤੇ ਜੁਲਮ, ਜਿਆਦਤੀਆਂ, ਅੰਧ ਵਿਸ਼ਵਾਸ਼, ਅੱਤਿਆਚਾਰ, ਆਦਿ ਵੱਧ ਜਾਂਦੇ ਹਨ ਤਾਂ ਰੱਬ ਵੱਲੋਂ ਉਸ ਖੇਤਰ ਤੇ ਕਿਸੇ ਪੈਗੰਬਰ, ਅਵਤਾਰ ਆਦਿ ਨੂੰ ਭੇਜਿਆ ਜਾਂਦਾ … More
ਵਿਸ਼ਵ ਏਡਜ਼ ਦਿਵਸ
ਸੰਸਾਰ ਭਰ ਵਿੱਚ ਇੱਕ ਦਸੰਬਰ, ਲੋਕਾਂ ਨੂੰ ਏਡਜ਼ ਦੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ … More
ਰਾਣੀ ਪਦਮਿਨੀ – ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ ?
ਮਸ਼ਹੂਰ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫਿਲਮ ‘ਪਦਮਾਵਤੀ’ ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ। ਰਾਜਪੂਤਾਂ ਦੀ ਇੱਕ ਜਥੇਬੰਦੀ ‘ਕਰਨੀ ਸੈਨਾ’ ਵੱਲੋਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਜੇ ਤੱਕ ਕਿਸੇ ਨੇ … More
ਮੋਬਾਇਲ- ਜਰੂਰਤ ਕਿ ਸਿਰਦਰਦੀ…?
ਅਜੋਕੇ ਯੁੱਗ ਵਿੱਚ ਮੋਬਾਇਲ ਸਾਡੀ ਜਰੁਰਤ ਬਣ ਗਿਆ ਹੈ। ਬੰਦਾ ਕਿਤੇ ਵੀ ਹੋਵੇ, ਝੱਟ ਉਸ ਨੂੰ ਦੁੱਖ ਸੁੱਖ ਦਾ ਸੁਨੇਹਾ ਪਹੁੰਚ ਜਾਂਦਾ ਹੈ। ਆਪਾਂ ਸੱਤ ਸਮੁੰਦਰੋਂ ਪਾਰ ਬੈਠੇ ਵੀ, ਆਪਣੇ ਸੱਜਣਾਂ ਨਾਲ, ਹਰ ਰੋਜ਼ ਗੱਲਾਂ ਬਾਤਾਂ ਕਰ ਸਕਦੇ ਹਾਂ। ਵੱਟਸ … More
ਕਾਨੂੰਨ ਦੇ ਰਾਖੇ ਕਾਨੂੰਨ ਮੁਤਾਬਕ ਵੀ ਹੱਕ ਦੇਣ ਤੋਂ ਆਕੀ
ਕਾਨੂੰਨ ਅੱਗੇ ਸਮਾਨਤਾ, ਕਾਨੂੰਨ ਦਾ ਰਾਜ, ਕਾਨੂੰਨ ਸਭ ਲਈ ਇੱਕ, ਨਿਆਂ ਸਭ ਦਾ ਹੱਕ ਆਦਿ, ਆਦਿ ਗੱਲਾਂ ਭਾਰਤੀ ਸੰਵਿਧਾਨ ਵਿਚ ਲਿਖੀਆਂ ਗਈਆਂ ਉਹ ਗੱਲਾਂ ਹਨ ਜੋ ਸੰਵਿਧਾਨ ਦੇ ਲਾਗੂ ਹੋਣ ਦੇ ਕਰੀਬ 67 ਸਾਲਾਂ ਵਿਚ ਵੀ ਲਾਗੂ ਨਹੀਂ ਹੋ ਸਕੀਆਂ … More
ਸਰਕਾਰੀ ਸਕੂਲ ਬੰਦ ਕਰਨ ਦੀ ਨੌਬਤ
ਮਨੁੱਖ ਕੋਲ ਸਿੱਖਿਆ ਅਜਿਹਾ ਤਾਕਤਵਰ ਹਥਿਆਰ ਹੈ ਜਿਸਦੇ ਸਦਕਾ ਚੰਗੀ ਜੀਵਨ ਜਾਂਚ ਸਿੱਖਣ ਦੇ ਨਾਲ ਨਾਲ ਭਵਿੱਖ ਦੀਆਂ ਅਨੇਕਾਂ ਉਪਲੱਬਧੀਆਂ ਮਨੁੱਖਤਾ ਦੀ ਝੋਲੀ ਪੈਂਦੀਆਂ ਹਨ। ਇੱਕ ਸਮਾਜ ਨੂੰ ਸਿੱਖਿਆ ਦੀ ਜੋਤ ਲਾਉਣ ਲਈ ਸਿੱਖਿਆ ਦੇ ਮੰਦਰ ਸਕੂਲ ਖੋਲੇ ਜਾਂਦੇ ਹਨ। … More
ਬਾਬਾ ਨਾਨਕ ਤੇ ਅਸੀਂ…!
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਵਿੱਚ ਉਦੋਂ ਅਵਤਾਰ ਧਾਰਿਆ, ਜਦੋਂ ਇਸ ਧਰਤੀ ਤੇ ਚਾਰੇ ਪਾਸੇ ਕੂੜ੍ਹ ਦਾ ਪਸਾਰਾ ਸੀ। ਲੋਕਾਈ ਜਾਤ ਪਾਤ ਤੇ ਵਹਿਮਾਂ ਭਰਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਉਲਝੀ ਪਈ ਸੀ। ਅਖੌਤੀ ਉੱਚ ਜਾਤੀ ਕਹਾਉਣ … More
ਪ੍ਰਦੂਸ਼ਣ ਸਬੰਧੀ ਸੁਚੇਤ ਹੋਣ ਦੀ ਲੋੜ
ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਪੜ੍ਹਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। … More

