ਅਨਮੋਲ ਕੌਰ

Author Archives: ਅਨਮੋਲ ਕੌਰ

 

ਹੱਕ ਲਈ ਲੜਿਆ ਸੱਚ – 1

ਦਾਈ ਦੇਬੋ ਨੇ ਨਵੀਂ ਜੰਮੀ ਬੱਚੀ ਨੂੰ ਛੇਤੀ ਨਾਲ ਪਰਨੇਂ ਵਿਚ ਲਪੇਟ ਲਿਆ ਅਤੇ ਕੋਲ੍ਹ ਬੈਠੀ ਦਾਦੀ ਨੂੰ ਧਰਵਾਸ ਦੇਂਦੀ ਬੋਲੀ, “ਬੀਬੀ, ਤੂੰ ਚਿੱਤ ਨਾਂ ਹੌਲ੍ਹਾ ਕਰ। ਕੁੜੀਆਂ ਆਪਣੇ ਭਾਗ ਲਿਖਾ ਕੇ ਹੀ ਆਉਦੀਆਂ ਨੇਂ।” ਹਰਨਾਮ ਕੌਰ ਨੇ ਡੂੰਘਾ ਹਉਕਾ … More »

ਹੱਕ ਲਈ ਲੜਿਆ ਸੱਚ | Leave a comment
 

ਸੱਭ ਅੱਛਾ ਹੈ

ਕੰਮ ਤੋਂ ਘਰ ਵੱਲ ਆ ਰਿਹਾ ਸੀ ਕਿ ਸਾਹਮਣੇ ਇਕ ਬਹੁਤ ਹੀ ਸੁੰਦਰ ਜੋੜੀ ਦਿਸੀ, ਜੋ ਸ਼ਾਇਦ ਨਾਲ ਵਾਲੀ ਪਾਰਕ ਵਿਚ ਟਹਿਲਣ ਲਈ ਜਾ ਰਹੀ ਹੋਵੇਗੀ।ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਲੱਗਦਾ ਸੀ, ਕਿਉਂਕਿ ਕੁੜੀ ਦੀਆਂ ਬਾਹਾਂ ਵਿਚਲਾ ਉਨਾਬੀ ਚੂੜਾ … More »

ਕਹਾਣੀਆਂ | Leave a comment
 

ਧੰਨ ਕੌਰ

ਧੰਨ ਕੌਰ ਦੀ ਸਾਰਾ ਪਿੰਡ ਹੀ ਬਹੁਤ ਇੱਜ਼ਤ ਕਰਦਾ। ਲੋਕੀ ਆਪਣੇ ਘਰੇਲੂ ਮਸਲੇ ਪੰਚਾਇਤ ਕੋਲ ਘੱਟ ਅਤੇ  ਧੰਨ ਕੌਰ ਕੋਲ ਜ਼ਿਆਦਾ ਲੈ ਕੇ ਜਾਂਦੇ। ਘਰਾਂ ਵਿਚ ਦਰਾਣੀ ਜਿਠਾਣੀ ਦੀ ਲੜਾਈ ਹੋਵੇ, ਭਰਾਵਾਂ ਦੀ ਜਾਂ ਪਿਉ ਪੁੱਤ ਦੀ ਧੰਨ ਕੌਰ ਦੀ … More »

ਕਹਾਣੀਆਂ | Leave a comment
 

ਫੇਸਬੁੱਕ

“ ਮੰਮੀ ਮੈਂ ਵੀ ਫੇਸਬੁੱਕ ਬਣਾਉਣੀ ਆ।” ਪ੍ਰੀਤੀ ਨੇ ਜਦੋਂ ਇਹ ਗੱਲ ਆਪਣੀ ਮੱਮੀ ਗੁਰਜੀਤ ਨੂੰ ਦੱਸੀ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ।ਇਸ ਲਈ ਉਸ ਨੇ ਇੱਕਦਮ ਕਹਿ ਦਿੱਤਾ, “ ਨੋ, ਤੂੰ ਨਹੀਂ ਬਣਾ ਸਕਦੀ।” “ ਕਿਉਂ ਨਹੀਂ ਬਣਾ ਸਕਦੀ”? … More »

ਕਹਾਣੀਆਂ | Leave a comment
 

ਇਕ ਹੋਰ ਅਫ਼ਸਾਨਾ

ਛੁੱਟੀ ਦਾ ਦਿਨ ਹੋਣ ਕਾਰਨ ਮੈਂ ਆਪਣੇ ਘਰੇਲੂ ਕੰਮ ਨਿਪਟਾਉਣ ਵਿਚ ਰੁਝੀ ਹੋਈ ਸਾਂ ਕਿ ਫੋਨ ਖੜਕ ਪਿਆ।ਕੰਮ ਕਰਦੀ ਨੇ ਹੀ ਇਕ ਹੱਥ ਨਾਲ ਫੋਨ ਚੁਕ ਕੇ ਕੰਨ ਅਤੇ ਮੋਢੇ ਦੇ ਵਿਚਾਲੇ ਰੱਖਦੇ ਹੈਲੋ ਕਿਹਾ। “ ਸਤਿ ਸ੍ਰੀ ਅਕਾਲ, ਬੀਬੀ।” … More »

ਕਹਾਣੀਆਂ | 1 Comment
 

ਧੰਦਾ ਬਣਾ ਗਿਆ ਬੰਦਾ

ਮੇਰਾ ਦੋਸਤ ਮੇਰੇ ਨਾਲ ਮੁਲਾਕਾਤ ਕਾਹਦੀ ਕਰਕੇ ਗਿਆ, ਮੇਰਾ ਰਹਿੰਦਾ-ਖੂੰਹਦਾ ਚੈਨ ਵੀ ਨਾਲ ਹੀ ਲੈ ਗਿਆ। ਇਸ ਕੈਦ ਵਿਚ ਇੰਨਾ ਦੁੱਖ ਕਦੀ ਵੀ ਨਹੀ ਸੀ ਮਹਿਸੂਸ ਕੀਤਾ ਜਿੰਨਾ ਅੱਜ ਕਰ ਰਿਹਾ ਹਾਂ।ਅੱਜ ਮੈਂ ਖਾਣ ਲਈ ਵੀ ਨਹੀ ਗਿਆ। ਮੇਰੇ ਨਾਲਦੇ … More »

ਕਹਾਣੀਆਂ | 3 Comments
 

ਉਹ ਮੂਵ ਹੋ ਗਈ

ਅੱਜ ਕੰਮ ‘ਤੇ ਜਾਣ ਲਈ ਜਦੋਂ ਮੈਂ ਕਾਰ ਸਟਾਰਟ ਕਰਨ ਲਈ ਸੜਕ ਉੱਪਰ ਗਈ ਤਾਂ ਮਹਿਸੂਸ ਕੀਤਾ ਕਿ ਜਿਵੇ ਠੰਢ ਅੱਗੇ ਨਾਲੋਂ ਵਧੇਰੇ ਹੋ ਗਈ ਹੋਵੇ।ਕਾਰ ਦਾ ਵਿੰਡਸ਼ੀਲ ਤਾਂ ਜੰਮਿਆ ਪਿਆ ਸੀ। ਉਸ ਨੂੰ ਖੁਰਚਦੀ ਦੇ ਮੇਰੇ ਹੱਥ ਸੁੰਨ ਹੋ … More »

ਕਹਾਣੀਆਂ | Leave a comment
 

ਗੁੱਝਾ ਭੇਦ

ਤਕਰੀਬਨ ਹਰ ਇਨਸਾਨ ਦੀ ਆਦਤ ਹੁੰਦੀ ਹੈ ਜਿੱਥੇ ਉਹ ਆਪਣੇ ਭੱਵਿੱਖ ਲਈ ਫਿਕਰਮੰਦ ਹੁੰਦਾ ਹੈ, ਉੱਥੇ ਉਹ  ਆਪਣੇ ਭੂਤਕਾਲ ਬਾਰੇ ਸੋਚਣ ਲੱਗ ਜਾਦਾਂ ਹੈ। ਗੁਜ਼ਰੇ ਹੋਏ ਸਮੇਂ ਦੀਆਂ ਕਈ ਘਟਨਾਵਾਂ ਨੂੰ ਉਹ ਸਾਰੀ ਉਮਰ ਹੀ ਨਹੀ ਭੁਲਾ ਸਕਦਾ,ਵਾਕਿਆ ਚਾਹੇ ਖੁਸ਼ੀ … More »

ਕਹਾਣੀਆਂ | Leave a comment
 

ਦਸਤਾਰ

ਪਾਰਟੀ ਵਿਚ ਡੀਜੇ ਨੇ ਮਿਊਜਕ ਇੰਨਾ ਉੱਚੀ ਲਾਇਆ ਕਿ ਮੇਰੇ ਸਿਰ ਵਿਚ ਦਰਦ ਹੋਣ ਲੱਗ ਪਿਆ ਅਤੇ ਮੈ ਇਕਦਮ ਟੈਂਟ ਵਿਚੋਂ ਬਾਹਰ ਆ ਗਈ। ਸ਼ੈਡ ਦੇ ਕੋਲ ਪਈਆਂ ਖਾਲੀ ਕੁਰਸੀਆਂ ਵੱਲ ਨੂੰ ਤੁਰ ਪਈ।ਮੇਰੇ ਮਗਰੇ ਹੀ ਮੇਰੀ ਮਾਸੀ ਦੀ ਕੁੜੀ … More »

ਕਹਾਣੀਆਂ | 1 Comment
 

ਵੇ ਲੋਕੋ

“ ਇਹ ਤਾਂ ਬਹੁਤ ਹੀ ਮਾੜਾ ਹੋਇਆ।”  ਲਾਸ਼ ਦਾ ਸੰਸਕਾਰ ਕਰਨ ਲਈ ਲਿਜਾਂਦੇ ਬੰਦਿਆਂ ਵਿਚੋਂ ਇਕ ਨੇ ਦੂਜੇ ਨੂੰ ਕਿਹਾ, “ ਕੀ ਬਣੂਗਾ ਸਾਡੇ ਦੇਸ਼ ਦਾ।” “ ਕਿਆ ਬਤਾਏ ਬਾਈ ਸਾਹਿਬ।” ਦੂਸਰੇ ਨੇ ਜ਼ਵਾਬ ਦਿੱਤਾ, “ ਉਨ  ਹਰਾਮੀਉ ਕੋ ਫਾਂਸੀ … More »

ਕਹਾਣੀਆਂ | Leave a comment