ਕਵਿਤਾਵਾਂ
ਘੋੜੀ ਸਾਹਿਬਜ਼ਾਦਿਆਂ ਦੀ..
ਗਾਈਏ ਦਸ਼ਮੇਸ਼ ਦਿਆਂ, ਲਾਲਾਂ ਦੀਆਂ ਘੋੜੀਆਂ। ਜੋੜੀ ਜੋੜੀ ਕਰ ਜੀਹਨੇ, ਤੋਰੀਆਂ ਸੀ ਜੋੜੀਆਂ। ਪਹਿਲੀ ਜੰਝ ਚੜ੍ਹੀ, ਚਮਕੌਰ ਵਾਲੀ ਗੜ੍ਹੀ ਏ। ਲਾਲੀ ਦੋਹਾਂ ਲਾਲਾਂ ਦਿਆਂ, ਮੁੱਖਾਂ ਉੱਤੇ ਚੜ੍ਹੀ ਏ। ਮੌਤ ਲਾੜੀ ਸਾਹਮਣੇ ਹੈ, ਚੜ੍ਹੀ ਆਉਂਦੀ ਪੌੜੀਆਂ ਗਾਈਏ…….. ਖੂਨ ਵਾਲੀ ਮਹਿੰਦੀ ਅੱਜ, … More
ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ
ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ, ਦਿਲ ਤੋਂ ਦਿਲ ਦੀ ਲੱਗੀ ਮੁਬਾਰਕ ਹੈ। ਤੇਰੇ ਮਾਸੂਮ ਚਿਹਰੇ ਨੇ ਲੁੱਟਿਆ ਏ ਸਾਨੂੰ, ਤੈਨੂੰ ਤੇਰੀ ਇਹ ਸਾਦਗੀ ਮੁਬਾਰਕ ਹੋ। ਬੀਤੇ ਪਲਾਂ ਨੂੰ ਹਰਫ਼ਾਂ ‘ਚ ਪਰੋ ਲਿਆ ਏ, ਤੈਨੂੰ ਤੇਰੀ ਇਹ ਨਾਰਾਜ਼ਗੀ ਮੁਬਾਰਕ ਹੋ। … More
ਗੁਰੁ ਨਾਨਕ ਹੈ ਪੀਰ ਪੈਗੰਬਰ
‘ਏਕ ਨੂਰ ਤੇ ਸਭ ਜੱਗ ਉਪਜਿਆ’ਨਾ ਕੋਈ ਨੀਵਾਂ ਨਾ ਕੋਈ ਉੱਚਾ। ਕੁਦਰਤ ਦੇ ਨੇ ਰੰਗ ਨਿਆਰੇ, ਇਹ ਗੱਲ ਕਹਿੰਦਾ ਜੱਗ ਸਮੁੱਚਾ। ‘ਮਨ ਮੰਦਿਰ ਤਨ ਵੇਸ ਕਲੰਦਰ’, ਝਾਤੀ ਮਾਰੋ ਮੰਨ ਦੇ ਅੰਦਰ, ਗੁਰੁ ਨਾਨਕ ਹੈ ਪੀਰ ਪੈਗੰਬਰ , ਜੋ ਦੁਨੀਆ ਦਾ … More
ਮੇਰੀ ਜ਼ਿੰਦਗੀ
ਏਹ ਜ਼ਿੰਦਗੀ ਮੇਰੀ, ਇਕ ਡਗਰ ਲੰਮੇਰੀ । ਪਈ ਫਿਰੀ ਗਵਾਚੀ, ਸੋਚਾਂ ਦੀ ਘੇਰੀ। ਮੈਨੂੰ ਜੀਣ ਨਾ ਦੇਵੇ, ਇੱਕ ਯਾਦ ਜੋ ਤੇਰੀ । ਜੀਣਾ ਔਖਾ ਕਰਦੇ, ਜਦ ਪਾਵੇ ਫੇਰੀ । ਇੱਕ ਤੇਰੇ ਬਾਜੋਂ , ਮੈਂ ਖ਼ਾਕ ਦੀ ਢੇਰੀ, ਜੋ ਕੱਟੀ ਤੇਰੇ … More
ਬਾਬਾ ਤੇਰੇ ਘਰ ਦੇ ਲੋਕ…
ਬਾਬਾ ਤੇਰੇ ਘਰ ਦੇ ਲੋਕ, ਗੋਲਕ ਪਿੱਛੇ ਮਰਦੇ ਲੋਕ। ਇੱਕ ਦੂਜੇ ਦੀਆਂ ਪੱਗਾਂ ਲਾਹੁਣ, ਸ਼ਰਮ ਰਤਾ ਨਾ ਕਰਦੇ ਲੋਕ। ਸਰੀਆ, ਕੋਇਲਾ, ਇੱਟਾਂ, ਰੇਤ, ਸਭ ਕੁੱਝ ਏਥੇ ਚਰਦੇ ਲੋਕ। ਤੇਰੇ ਨਾਂ ਤੇ ਖੋਲ੍ਹ ਦੁਕਾਨ, ਠੱਗੀ ਠੋਰੀ ਕਰਦੇ ਲੋਕ। ਭਾਗੋ ਏਥੇ ਐਸ਼ਾਂ … More
ਬੰਦੇ ਤੋਂ ਬੰਦਾ ਮਰਵਾਇਆ
ਧਰਮ ਦੇ ਨਾਂ ਤੇ ਹੋਣ ਡਰਾਮੇਂ, ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ ਅੱਗ ਲਗਾਉਂਦੇ, ਰਲ ਕੇ ਸਾਰੇ ਜੀਜੇ – ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’, ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ, ਬਾਬੇ – ਲੀਡਰ ਨੇ ਮਹਾਰਾਜੇ। ਮਾਂ ਬੋਲੀ … More
