Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ, ਸਲਾਨਾ 35 ਲੱਖ ਯਾਤਰੀਆਂ ਦੀ ਸੂਚੀ ‘ਚ ਸ਼ਾਮਿਲ
ਅੰਮ੍ਰਿਤਸਰ,(ਸਮੀਪ ਸਿੰਘ) – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਵਰ੍ਹੇ 2024-25 ਦੌਰਾਨ 3.5 ਮਿਲੀਅਨ (35-ਲੱਖ) ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਹਵਾਈ … More
ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮਰਹੂਮ ਕੌਂਸਲਰ ਹਰਜਿੰਦਰ ਸਿੰਘ ਦੇ ਪਰਿਵਾਰ ਲਈ ਮੁਆਵਜ਼ਾ ਮੰਗਿਆ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜੰਡਿਆਲਾ ਗੁਰੂ ਤੋਂ ਪਾਰਟੀ ਦੇ ਕਤਲ ਕੀਤੇ ਗਏ ਕੌਂਸਲਰ ਹਰਜਿੰਦਰ ਸਿੰਘ ਦੀ ਰਿਹਾਇਸ਼ ’ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ … More
ਵਿਸ਼ਵ ਪ੍ਰਸਿੱਧ ਢੋਲ ਵਾਦਕ ਗੁਰਚਰਨ ਮੱਲ ਤੇ ਸਾਥੀਆਂ ਵੱਲੋਂ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਫੰਡ ਇਕੱਠਾ ਕੀਤਾ
ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ) – ਗੁਰਚਰਨ ਮੱਲ ਦੁਨੀਆਂ ਦਾ ਮੰਨਿਆਂ ਪ੍ਰਮੰਨਿਆਂ ਢੋਲ ਪਲੇਅਰ ਹੈ। ਜਿਸ ਨੇ ਪਹਿਲਾਂ ਵੀ ਕਈ ਵਰਲਡ ਰਿਕਾਰਡ ਆਪਣੇ ਨਾਮ ਲਿਖਵਾਏ ਹਨ। ਵਾਲਸਾਲ ਦੇ ਗੁਰੂ ਨਾਨਕ ਗੁਰਦੁਆਰੇ ਦੀਆਂ ਸੰਗਤਾਂ ਵੱਲੋਂ ਚਲਾਈ ਜਾਂਦੇ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ … More
ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ
ਬਰਮਿੰਘਮ,(ਮਨਦੀਪ ਖੁਰਮੀ ਹਿੰਮਤਪੁਰਾ) – ਵਾਲਸਾਲ ਏਸ਼ੀਅਨ ਸਪੋਰਟਸ ਐਸੋਸੀਏਸ਼ਨ ਵੈਸਟ ਮਿਡਲੈਂਡਜ ਇੰਗਲੈਂਡ ‘ਚ ਇਸ ਸਾਲ ਦਾ ਪਹਿਲੇ ਫੁੱਟਬਾਲ, ਹਾਕੀ ਅਤੇ ਵਾਲੀਬਾਲ ਦਾ ਟੂਰਨਾਮੈਂਟ ਅੱਸਟਨ ਯੂਨੀਵਰਸਿਟੀ ਦੀਆਂ ਗਰਾਊਂਡਾਂ ‘ਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ। ਇਹ ਟੂਰਨਾਮੈਂਟ ਖਾਲਸਾ ਫੁੱਟਬਾਲ ਫੈਡਰੇਸ਼ਨ ਅਧੀਨ ਉਹਨਾਂ … More
ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਇਸੇ ਸਾਲ ਮੁਕੰਮਲ ਕੀਤੀਆਂ ਜਾਣਗੀਆਂ ਤਿੰਨ ਨਵੀਆਂ ਸਰਾਵਾਂ- ਐਡਵੋਕੇਟ ਧਾਮੀ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਸੰਗਤ ਦੇ ਠਹਿਰਣ ਲਈ ਨਵੀਆਂ ਸਰਾਵਾਂ ਦਾ ਨਿਰਮਾਣ ਕਾਰਜ ਤੇਜੀ ਨਾਲ ਜਾਰੀ ਹੈ ਅਤੇ ਇਸ ਤਹਿਤ ਤਿੰਨ ਸਰਾਵਾਂ ਇਸੇ ਸਾਲ ਵਿਚ ਮੁਕੰਮਲ ਕਰਕੇ ਸੰਗਤ ਅਰਪਣ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ … More
ਸ੍ਰੀ ਭਗਵਤ ਅਤੇ ਆਰ.ਐਸ.ਐਸ. ਦਾ ਗੈਰ-ਹਿੰਦੂਆਂ ਅਤੇ ਘੱਟ ਗਿਣਤੀਆਂ ਨੂੰ ਖਤਮ ਕਰਨ ਵੱਲ ਵੱਧਣਾ ਗੈਰ-ਇਨਸਾਨੀਅਤ ਅਤੇ ਮਨੁੱਖਤਾ ਲਈ ਵੱਡਾ ਖਤਰਾ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆਂ ਦੀ ਪਾਰਲੀਮੈਟ ਵਿਚ ਸੁਪਰੀਮ ਕੋਰਟ, ਹਾਈਕੋਰਟਾਂ, ਤਿੰਨੇ ਨੇਵੀ, ਆਰਮੀ, ਏਅਰਫੋਰਸ ਫ਼ੌਜਾਂ, ਸਿਵਲ, ਕਾਰਜਕਾਰਨੀ ਅਤੇ ਨਿਆਪਾਲਿਕਾਂ ਦੇ ਨਾਲ-ਨਾਲ ਮੁਲਕ ਦੀਆਂ ਸਭ ਯੂਨੀਵਰਸਿਟੀਆਂ, ਸੈਟਰ ਦੀ ਕੈਬਨਿਟ, ਸੂਬਿਆਂ ਦੇ ਗਵਰਨਰ, ਸੂਬਿਆਂ ਦੇ ਮੁੱਖ ਜੱਜ, ਚੋਣ ਕਮਿਸਨ ਅਤੇ ਹੋਰ … More
*ਇਮਤਿਹਾਨ ਨਕਲ ਰੈਕੇਟ ਵਿੱਚ ਦਿੱਲੀ ਕਮੇਟੀ ਆਗੂਆਂ ਦੀ ਭੂਮਿਕਾ ‘ਤੇ ਉਠੇ ਸਵਾਲ*
ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਅਧੀਨ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪ੍ਰਬੰਧਨ ਨੀਤੀਆਂ ਕਾਰਨ ਰੋਜ਼ਾਨਾ ਪੈਦਾ ਹੋ ਰਹੇ ਸੰਕਟਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਅਕਾਲੀ ਆਗੂ ਅਤੇ ਦਿੱਲੀ … More
ਕੀ ਭਗਵੰਤ ਸਿੰਘ ਮਾਨ ਸ੍ਰੀ ਮੋਦੀ ਅੱਗੇ ਅੱਧਾ ਝੁੱਕ ਕੇ ਅਤੇ ਕੇਜਰੀਵਾਲ ਦੇ ਪੈਰਾਂ ਵਿਚ ਪੈ ਕੇ ਪੰਜਾਬ ਅਤੇ ਸਿੱਖ ਕੌਮ ਦੀ ਅਣਖ ਨੂੰ ਕਾਇਮ ਰੱਖ ਸਕੇਗਾ ? ਮਾਨ
ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਬੀਤੇ ਸਮੇ ਦੀਆਂ ਪੰਜਾਬ ਦੀਆਂ ਸਰਕਾਰਾਂ ਅਤੇ ਮੁੱਖ ਮੰਤਰੀਆਂ ਵੱਲੋ ਵੀ ਸਮੇ-ਸਮੇ ਤੇ ਸੈਟਰ ਦੇ ਹੁਕਮਰਾਨਾਂ ਦੇ ਪੰਜਾਬ ਵਿਰੋਧੀ ਅਮਲਾਂ ਅਤੇ ਕਾਰਵਾਈਆ ਵਿਚ ਸਾਥ ਦੇ ਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖੇ ਕਰਦੇ ਰਹੇ ਹਨ … More
ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਕੌਂਸਲਰ ਦੇ ਕਤਲ ਲਈ ਮੁੱਖ ਮੰਤਰੀ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਜਿਹਨਾਂ ਨੂੰ ਵਾਰ-ਵਾਰ ਧਮਕੀਆਂ ਮਿਲਣ ’ਤੇ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ, ਦੇ ਕਤਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਸੂਬੇ ਵਿਚ … More
ਪੰਜਾਬ ਸਰਕਾਰ ਵੱਲੋਂ ਸ਼ਤਾਬਦੀਆਂ ਸਬੰਧੀ ਇਸ਼ਤਿਹਾਰ ’ਚ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਸਿੱਖ ਭਾਵਨਾਵਾਂ ਨਾਲ ਖਿਲਵਾੜ- ਧਾਮੀ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ਼ਤਾਬਦੀਆਂ ਬਾਰੇ ਸੁਝਾਅ ਲੈਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਰਤੀ ਗਈ ਤਸਵੀਰ ਨੂੰ ਕੰਪਿਊਟਰ ਤਕਨੀਕ ਨਾਲ ਵਿਗਾੜਨ ਦੀ … More









