ਸਾਹਿਤ

 

ਕੀ ਕਿਸਾਨਾਂ ਦੀਆਂ ਮੰਗਾਂ ਗੈਰ-ਵਾਜਬ ਹਨ?

ਅੰਦੋਲਨ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਚੱਲ ਰਿਹਾ ਅੜਿੱਕਾ ਦੇਸ਼ ਵਿਦੇਸ਼ ਦੇ ਲੋਕਾਂ ਦਾ ਇੱਕ ਵਾਰ ਫਿਰ ਤੋਂ ਧਿਆਨ ਖਿੱਚ ਰਿਹਾ ਹੈ। ਇਹ ਅੰਦੋਲਨ ਖੇਤੀਬਾੜੀ ਸੁਧਾਰਾਂ, ਰੋਜ਼ੀ-ਰੋਟੀ ਅਤੇ ਰਾਜ ਦੀ ਭੂਮਿਕਾ ਨਾਲ ਸਬੰਧਤ ਡੂੰਘੀਆਂ ਜੜ੍ਹਾਂ ਵਾਲੇ ਮੁੱਦਿਆਂ ਨੂੰ … More »

ਲੇਖ | Leave a comment
 

…ਜਦੋਂ ਮੈਨੂੰ ਵੀ ਸਾਹਿਤਕ ਚੋਣ ਲੜਨ ਦਾ ‘ਹੀਂਗਣਾਂ ਉਠਿਆ ((ਵਿਅੰਗ))

…ਵੈਸੇ ਤਾਂ ਕੁਰਸੀ ਦਾ ਲਾਲਚ ਹਰ ਇੱਕ ਨੂੰ ਹੁੰਦੈ… ਪਰ ‘ਪ੍ਰਧਾਨਗੀ’ ਦਾ ਨਾਂ ਸੁਣ ਕੇ ਸਾਡੇ ਵੀ ਲੂਹਰੀਆਂ ਉਠੀਆਂ… ਜਿੱਤ ਦੇ ਨਾਂ ਨੂੰ ਕੁਤਕੁਤੀਆਂ ਨਿਕਲ਼ੀਆਂ… ਸੋਚਿਆ, ਜੇ ਮੈਂ ਚੋਣਾਂ ਜਿੱਤ ਗਿਆ, ‘ਪੜ੍ਹੇ-ਲਿਖੇ’ ਸਲੂਟਾਂ ਮਾਰਿਆ ਕਰਨਗੇ ਤੇ ਮੈਨੂੰ “ਪ੍ਰਧਾਨ ਜੀ – … More »

ਲੇਖ | Leave a comment
 

ਗੁਰਮਤਿ ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ

ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ ਦੇ ਇਨਸਾਨ ਹੁੰਦੇ ਹਨ, ਜਿਹੜੇ ਆਪਣੀ ਵਿਦਵਤਾ ਦੇ ਅਨੇਕਾਂ ਰੰਗ ਬਿਖ਼ੇਰਦੇ ਹੋਏ ਆਪਣੇ ਸਮਾਜ ਦੇ ਸਭਿਅਚਾਰ ਨੂੰ ਅਮੀਰ ਕਰਦੇ … More »

ਲੇਖ | Leave a comment
 

ਕਾਮਰੇਡ ਉਜਾਗਰ ਸਿੰਘ ਦੀ ਯਾਦ ‘ਚ ਹੁੰਦਾ ਖਤਰਾਏ ਕਲਾਂ ਦਾ ਸਭਿਆਚਾਰਕ ਮੇਲਾ

ਜਗਦੇਵ ਕਲਾਂ ( ਅੰਮ੍ਰਿਤਸਰ )ਵਿਚ ਹਾਸ਼ਮ ਸ਼ਾਹ ਦਾ , ਜਲੰਧਰ ਵਿਚ ਗਦਰੀ ਬਾਬਿਆਂ ਦਾ  ਅਤੇ ਲੁਧਿਆਣੇ ਵਿੱਚ ਪ੍ਰੋ: ਮੋਹਨ ਸਿੰਘ ਦੇ  ਲੱਗਦੇ ਮੇਲਿਆਂ  ਵਾਂਗ  ਖਤਰਾਏ ਕਲਾਂ ( ਅੰਮ੍ਰਿਤਸਰ ) ‘ਚ ਆਜ਼ਾਦੀ ਘੁਲਾਟੀਏ ਕਾਮਰੇਡ ਉਜਾਗਰ ਦੀ ਯਾਦ ਵਿਚ ਲੱਗਦਾ  ਸੱਭਿਆਚਾਰਕ ਮੇਲਾ … More »

ਲੇਖ | Leave a comment
 

ਕਹਾ ਮਨ ਬਿਖਿਆ ਸਿਉ ਲਪਟਾਹੀ

ਗੁਰਬਾਣੀ ਮਨੁੱਖ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ ਬਸ਼ਰਤੇ; ਮਨੁੱਖ ਕੋਲ ਸੋਚਣ, ਸਮਝਣ ਅਤੇ ਵਿਚਾਰ ਕਰਨ ਦੀ ਵਿਵੇਕ-ਬੁੱਧੀ ਹੋਵੇ। ਗੁਰਬਾਣੀ ਦਾ ਅਧਿਐਨ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬਾਨ ਦਾ ਮੂਲ ਮਨੋਰਥ ਜਿੱਥੇ ‘ਆਦਰਸ਼ਕ ਸਮਾਜ’ ਦੀ ਸਿਰਜਣਾ ਕਰਨਾ … More »

ਲੇਖ | Leave a comment
 

ਅਜੋਕੇ ਸਮਿਆਂ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ

ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਿ ਮੀਡੀਆ ਦੀ ਜ਼ਿੰਮੇਵਾਰੀ ਸਿੱਖਿਆ, ਸੂਚਨਾ ਤੇ ਮਨੋਰੰਜਨ ਮਹੱਈਆ ਕਰਨਾ ਹੈ।  ਇਸ ਵਿਚ ਕੋਈ ਸ਼ੱਕ ਨਹੀ ਕਿ ਮੀਡੀਆ ਦਾ ਸਮਾਜ ʼਤੇ ਵੱਡਾ ਸਮਾਜਕ ਤੇ ਸਭਿਆਚਾਰਕ ਪ੍ਰਭਾਵ ਹੈ।  ਪਰ ਸਮਾਂ ਤੇ ਸਮਾਜ, ਦੇਸ਼ ਤੇ ਦੁਨੀਆਂ … More »

ਲੇਖ | Leave a comment
 

ਘੂਰੀਆਂ (ਯਾਦਾਂ)

ਬੇਰਿੰਕ ਕਾਲਜ਼ ਬਟਾਲੇ ਕੋਈ ਸੈਮੀਨਾਰ ਸੀ , ਕੇਂਦਰੀ ਲੇਖਕ ਸਭਾ ਵਲੋਂ । ਭਰਵੀਂ ਹਾਜ਼ਰੀ , ਉਹਨਾਂ ਵਰ੍ਹਿਆਂ ‘ਚ ਉਚੇਚ ਨਾਲ ਪੁੱਜਣਾ ਹਰ ਮੈਂਬਰ ਅਪਣਾ ਫ਼ਰਜ਼ ਸਮਝਦਾ ਸੀ । ਸਭਾ ਦੀ ਕਾਰਜਕਰਨੀ ਦੇ  ਮੈਂਬਰ ਤਾਂ ਵਿਸ਼ੇਸ਼ ਕਰਕੇ । ਮੈਂ , ਸੈਮੀਨਾਰ … More »

ਕਹਾਣੀਆਂ | Leave a comment
 

ਚੌਪਹਿਰਾ ਸਮਾਗਮਾਂ ’ਚ ਭਾਰੀ ਹਾਜ਼ਰੀ ਸੰਗਤ ਦੀ ਗੁਰੂਘਰ ਪ੍ਰਤੀ ਆਸਥਾ ਦਾ ਪ੍ਰਮਾਣ।

ਇਹ ਇਕ ਸੁੱਖਦ ਵਰਤਾਰਾ ਹੈ ਕਿ ਅੱਜ ਦੇਹਧਾਰੀ ਗੁਰੂ ਡੰਮ੍ਹ, ਪਖੰਡੀ ਡੇਰੇਦਾਰ ਅਤੇ ਝੂਠੇ ਸਾਧਾਂ ਤੋਂ ਤੇਜ਼ੀ ਨਾਲ ਮੋਹ ਭੰਗ ਹੋ ਕੇ ਸਿੱਖ ਸਮਾਜ ਦਾ ਵੱਡਾ ਹਿੱਸਾ ਸੰਗਤੀ ਰੂਪ ’ਚ ਗੁਰੂਘਰ ਪ੍ਰਤੀ ਸ਼ਰਧਾ, ਪ੍ਰੇਮ ਅਤੇ ਭਰੋਸੇ ਦਾ ਵੱਧ ਚੜ੍ਹ ਕੇ … More »

ਲੇਖ | Leave a comment
 

ਨਿਤਿਸ਼ ਕੁਮਾਰ ਹਰਿਆਣਾ ਦੇ ‘ਆਇਆ ਰਾਮ ਗਯਾ ਰਾਮ’ ਦਾ ਵੀ ਗੁਰੂ ਨਿਕਲਿਆ

ਇੱਕ ਕਹਾਵਤ ਹੈ ‘ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’ ਨਿਤਿਸ਼ ਕੁਮਾਰ ਇਸ ਕਹਾਵਤ ਨੂੰ ਝੁਠਲਾ ਕੇ ਆਪਣੇ ਸਿਆਸੀ ਗੁਰੂ ਜੈ ਪ੍ਰਕਾਸ਼ ਨਰਾਇਣ ਦੀ ਵਿਚਾਰਧਾਰਾ ਨੂੰ ਹੀ ਠਿੱਬੀ ਮਾਰ ਗਿਆ। ਨਿਤਿਸ਼ ਕੁਮਾਰ ਵਿਦਿਆਰਥੀ ਜੀਵਨ ਵਿੱਚ ਜੈ ਪ੍ਰਕਾਸ਼ ਨਰਾਇਣ ਨੂੰ ਆਪਣਾ … More »

ਲੇਖ | Leave a comment
 

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਸਰਕਾਰ ਵਲੋਂ ਕਟੌਤੀ, ਕੈਨੇਡੀਅਨ ਲੋਕ ਖੁਸ਼ – ਵਿਉਪਾਰੀ ਤੇ ਮਾਪੇ ਰੋਣ ਹਾਕੇ

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਹਾਊਸਿੰਗ ਮਾਰਕੀਟ ਉੱਤੇ ਪ੍ਰਭਾਵ ਅਤੇ ਮੁਨਾਫ਼ਾਖੋਰ ਕਿਸਮ ਦੇ ਕਾਲਜਾਂ ਨੂੰ ਨਿਸ਼ਾਨਾ ਬਣਾਉਣ ਲਈ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੀਤੇ ਸੋਮਵਾਰ ਨੂੰ ਐਲਾਨ ਕੀਤਾ ਕਿ ਫ਼ੈਡਰਲ ਸਰਕਾਰ ਅਗਲੇ ਦੋ ਸਾਲਾਂ ਵਿੱਚ ਦਿੱਤੇ ਜਾਣ … More »

ਲੇਖ | Leave a comment