ਕਵਿਤਾਵਾਂ
ਇਹਦੇ ਕਿਰਦਾਰ ਦੇ ਵਿਚ ਕੁਝ ਨਹੀਂ ਹੈ”
ਇਹਦੇ ਕਿਰਦਾਰ ਦੇ ਵਿਚ ਕੁਝ ਨਹੀਂ ਹੈ। ਮੇਰੀ ਸਰਕਾਰ ਦੇ ਵਿਚ ਕੁਝ ਨਹੀਂ ਹੈ। ਨਹੀਂ ਇਨਸਾਫ਼ ਏਥੇ ਤਾਂ ਕਹਾਂਗਾ ਤੇਰੇ ਦਰਬਾਰ ਦੇ ਵਿਚ ਕੁਝ ਨਹੀਂ ਹੈ। ਇਹਦੇ ਵਿਚ ਚੁਟਕਲੇ ਹੀ ਰਹਿ ਗਏ ਬਸ ਵਿਕੇ ਅਖ਼ਬਾਰ ਦੇ ਵਿਚ ਕੁਝ ਨਹੀਂ ਹੈ। … More
ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ…
ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ, ਤੇਰੇ ਦੇਸ ਪੰਜਾਬ ਦਾ। ਪੈਰਾਂ ਦੇ ਵਿੱਚ ਰੁਲ਼ ਗਿਆ ਤੇਰਾ, ਸੁਪਨਾ ਫੁੱਲ ਗੁਲਾਬ ਦਾ। ਜਿਹੜੀ ਹੀਰ ਵਿਆਵਣ ਦੇ ਲਈ, ਤੂੰ ਜਿੰਦੜੀ ਸੀ ਵਾਰੀ। ਅੱਜ ਉਹ ਉੱਜੜੀ ਪੁੱਜੜੀ ਫਿਰਦੀ, ਹੈ ਨੌਬਤ ਦੀ ਮਾਰੀ। ਸਤਲੁਜ ਦੇ … More
ਹੱਕਾਂ ਲਈ ਲੜਦੇ ਨੇ!
ਸੁਣ ਸਰਕਾਰੇ ਨੀ, ਕਦੇ ਦਰਬਾਰੇ ਬਹਿ ਕੇ ਸੋਚੀਂ। ਕਿਉਂ ਦਿੱਲੀ ਬਾਡਰ ਤੇ,ਬੈਠੇ ਫਿਕਰਾਂ ਵਿੱਚ ਨੇ ਲੋਕੀਂ। ਬੇਬੇ ਬਾਪੂ ਰੁਲਦੇ ਨੇ, ਥੱਕੇ ਖਾਂਦੀ ਫਿਰੇ ਜਵਾਨੀ। ਹੱਕਾਂ ਲਈ ਲੜਦੇ ਨੇ,ਦੱਸੇਂ ਬਾਹਰ ਦੀ ਕਾਰ ਸ਼ਤਾਨੀ। ਜੇ ਕਨੂੰਨ ਭਲੇ ਲਈ ਹੈ, ਕਾਹਤੋਂ ਲਾਈ ਬੈਠੇ … More
ਅਸੀਂ ਕਿੱਲਾਂ ਬੋਲਦੀਆਂ!
ਕਿਸਾਨ ਵੀਰੋ ਤੇ ਭੈਣੋਂ ਅਸੀਂ ਦਿੱਲੀ ਦੇ ਬਾਰਡਰ ਤੋਂ ਤੁਹਾਡੇ ਰਾਹ ਰੋਕਣ ਲਈ ਹੁਕਮਰਾਨ ਵੱਲੋਂ ਠੋਕੀਆਂ ਕਿੱਲਾਂ ਬੋਲਦੀਆਂ ਉੱਸਾਰੀਆਂ ਕੰਧਾਂ ਬੋਲਦੀਆਂ ਕਿਰਤੀਆਂ ਵੱਲੋਂ ਘੜੀਆਂ ਕਿਰਤੀਆਂ ਵੱਲੋਂ ਉਸਾਰੀਆਂ ਮਜਬੂਰੀ ਵੱਸ ਠੁਕੀਆਂ ਹਾਂ ਬੇ-ਮਨੇ ਉੱਸਰੀਆਂ ਹਾਂ ਦੋਖੀ ਨਹੀਂ ਪਰ ਅਸੀਂ ਤੁਹਾਡੇ ਤੁਸੀਂ … More
ਹੱਕਾਂ ਖ਼ਾਤਿਰ
ਹੱਕਾਂ ਖ਼ਾਤਿਰ ਜੇਕਰ ਕੋਈ ਹੁਣ ਤੱਕ ਲੜਿਆ ਹੈ, ਸਭ ਤੋਂ ਅੱਗੇ ਯਾਰੋ ਫਿਰ ਪੰਜਾਬੀ ਖੜਿਆ ਹੈ। ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ, ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ ਹੈ। ਦੇਸ਼-ਕੌਮ ਲਈ ਜਾਨਾਂ ਵਾਰਨ ਤੋਂ ਪਿਛੇ ਹੱੱਟਦੇ ਨਹੀਂ, ਹੱੱਸ- … More
*”ਮਿੱਤਰੋ…। ”*
ਸੰਵਿਧਾਨ ਦਾ ਵਾਰ-ਵਾਰ ‘ਰਾਮ’ ਦੇ ‘ਨਾਮ’ ‘ਤੇ ਜਬਰ-ਜਿਨਾਹ ਹੁੰਦਾ ਹੈ ਗੰਗਾ ਨੂੰ ਪਵਿੱਤਰ ਆਖ ਰੋੜ ਦਿੱਤੀਆਂ ਜਾਂਦੀਆਂ ਨੇ ਰੋਟੀਆਂ ਤੇ ਰੋਟੀਆਂ ਪਿੱਛੇ ਭੁੱਖ…!!! ਨਫ਼ਰਤਾਂ ਵੰਡੀਆਂ ਜਾਂਦੀਆਂ ਨੇ ਸਰਹੱਦਾਂ ‘ਤੇ ਅੱਗਾਂ, ਤਲਵਾਰਾਂ, ਨੇਜੇ ਨੰਗੀਆਂ ਸੜਕਾਂ ‘ਤੇ ਨੰਗੇ-ਨਾਚ ਨੱਚਦੇ ਆਪੋ-ਆਪਣੀ ਪਿਆਸ ਬੁਝਾਉਂਦੇ … More
ਹੱਥਾਂ ਦੀ ਤਾਕਤ
ਹਾਕਮ ਪੁੱਛੇ ਮੀਡੀਆ ਨੂੰ- ‘ਪਤਾ ਲਗਾਓ- ਕਿ ਕਿਸ ਦਾ ਹੈ ਹੱਥ- ਇਸ ਅੰਦੋਲਨ ਦੇ ਪਿੱਛੇ?’ ਚੀਨ ਦਾ? ਪਾਕਿਸਤਾਨ ਦਾ? ਐਨ ਆਰ ਆਈਜ਼ ਦਾ? ਜਾਂ ਖਾਲਿਸਤਾਨ ਦਾ? ਉਸ ਨੂੰ ਕੌਣ ਸਮਝਾਏ- ਕਿ ਇਸ ਦੇ ਪਿੱਛੇ ਤਾਂ ਹੱਥ ਹੈ- ਧਰਤੀ ਦੇ ਮੋਹ … More
ਜਾਰੀ ਰਹੇਗਾ ਸਾਡਾ ਸੰਘਰਸ਼
ਜਾਰੀ ਰਹੇਗਾ ਸਾਡਾ ਸੰਘਰਸ਼, ਜਦ ਤੱਕ ਸੂਰਜ ਚ ਲੋਅ ਰਹੇਗੀ। ਤਾਰੇ ਰਹਿਣਗੇ ਟਿਮਟਿਮਾਉਂਦੇ , ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ, ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ। ਜਾਰੀ ਰਹੇਗਾ ਸੰਘਰਸ਼, ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ। ਬੇੜੀਆਂ ਨਹੀਂ … More
“ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ”
ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ ਪਰ ਡੰਗੀ ਲਗਦੀ ਹੈ। ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ, ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ। ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ, ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ। ਮੌਤ … More
ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More
