ਕਵਿਤਾਵਾਂ
ਹੱਥਾਂ ਦੀ ਤਾਕਤ
ਹਾਕਮ ਪੁੱਛੇ ਮੀਡੀਆ ਨੂੰ- ‘ਪਤਾ ਲਗਾਓ- ਕਿ ਕਿਸ ਦਾ ਹੈ ਹੱਥ- ਇਸ ਅੰਦੋਲਨ ਦੇ ਪਿੱਛੇ?’ ਚੀਨ ਦਾ? ਪਾਕਿਸਤਾਨ ਦਾ? ਐਨ ਆਰ ਆਈਜ਼ ਦਾ? ਜਾਂ ਖਾਲਿਸਤਾਨ ਦਾ? ਉਸ ਨੂੰ ਕੌਣ ਸਮਝਾਏ- ਕਿ ਇਸ ਦੇ ਪਿੱਛੇ ਤਾਂ ਹੱਥ ਹੈ- ਧਰਤੀ ਦੇ ਮੋਹ … More
ਜਾਰੀ ਰਹੇਗਾ ਸਾਡਾ ਸੰਘਰਸ਼
ਜਾਰੀ ਰਹੇਗਾ ਸਾਡਾ ਸੰਘਰਸ਼, ਜਦ ਤੱਕ ਸੂਰਜ ਚ ਲੋਅ ਰਹੇਗੀ। ਤਾਰੇ ਰਹਿਣਗੇ ਟਿਮਟਿਮਾਉਂਦੇ , ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ, ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ। ਜਾਰੀ ਰਹੇਗਾ ਸੰਘਰਸ਼, ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ। ਬੇੜੀਆਂ ਨਹੀਂ … More
“ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ”
ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ ਪਰ ਡੰਗੀ ਲਗਦੀ ਹੈ। ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ, ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ। ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ, ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ। ਮੌਤ … More
ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਹੱਕ ਤੇ ਫਰਜ਼
ਕਿਸੇ ਨੂੰ ਹੱਕ-ਹਕੂਕ ਸਭ ਦੇਵਣ ਲਈ, ਕੁਝ ਫਰਜ਼ ਤਾਂ ਭੁੱਲਣੇ ਪੈਣੇ ਨੇ। ਯਾਦਾਂ ਨੂੰ ਚੁੱਪ ਦੇ ਜ਼ਿੰਦਰੇ ਲਾ, ਕੁਝ ਸੁਪਨੇ ਤਾਂ ਡੁੱਲਣੇ ਪੈਣੇ ਨੇ। ਨਾ ਚਾਹੁੰਦਿਆਂ ਜ਼ਿੰਦਗੀ ਦੇ ਕੱਕੇ ਰੇਤੇ, ਕੁਝ ਕਦਮ ਤਾਂ ਤੁਰਨੇ ਪੈਣੇ ਨੇ। ਮਨ ਦੀ ਸਿੱਲੀ ਭੂਮੀ … More
ਕਾਲਾ ਇਹ ਕਨੂੰਨ (ਗੀਤ)
ਸਾਰੇ ਦੇਸ਼ ਵਿੱਚ ਭਾਈਚਾਰਾ ਇਹ ਬਣਾ ਗਿਆ। ਕਾਲਾ ਇਹ ਕਨੂੰਨ ਸਾਨੂੰ ਏਕਤਾ ਸਿਖਾ ਗਿਆ। ਸਾਡਾ ਅੰਨ ਖਾ ਕੇ ਦਿੱਲੀ ਅੱਖੀਆਂ ਵਿਖਾਉਂਦੀ ਏ। ਸੁੱਤੇ ਹੋਏ ਸ਼ੇਰਾਂ ਤਾਈਂ ਆਪ ਇਹ ਜਗਾਉਂਦੀ ਏ। ਸੂਝ ਬੂਝ ਤੇਰੀ ਨੂੰ ਨੀ ਦੱਸ ਕਿਹੜਾ ਖਾ ਗਿਆ? ਕਾਲਾ… … More
*ਚੁੱਪ*
ਚੁੱਪ ਦੀ ਵੀ ਇਕ ਜ਼ੁਬਾਨ ਹੁੰਦੀ ਹੈ ਅੱਖਾਂ ਵਿੱਚ ਗੁਆਚੀਆਂ ਅੱਖਾਂ …ਦਿਲ ਦਾ ਮਾਜਰਾ ਦੱਸ ਦਿੰਦੀਆਂ ਨੇ ਅੱਖਾਂ ਵਿੱਚ ਮਹਿਜ਼ ਸ਼ਿਕਵੇ ਹੋਣ ਤਾਂ ਅਗਲੀਆਂ ਅੱਖਾਂ ਦੀ ਜ਼ੁਬਾਨ ਠਾਕੀ ਜਾਂਦੀ ਹੈ। ਚੁੱਪ ਤੇ ਬੰਦ ਜ਼ੁਬਾਨ ਵਿੱਚ ਏਹੀ ਇਕ ਫ਼ਰਕ ਹੁੰਦਾ ਹੈ।
ਧੰਨ ਨਾਨਕ ਤੇਰੀ ਵੱਡੀ ਕਮਾਈ
ਪਾਪਾਂ ਦਾ ਜਦ ਭਾਰ ਵਧ ਗਿਆ, ਧਰਤੀ ਰੋਈ ਤੇ ਕੁਰਲਾਈ। ‘ਸਰਮ ਧਰਮ ਦੋਇ ਛਪਿ ਖਲੋਏ’ ਕੂੜ ਹਨ੍ਹੇਰੀ ਜੱਗ ਤੇ ਛਾਈ। ਸੱਜਣ ਬਣ ਜਦ ਲੁੱਟਣ ਲੱਗੇ, ਠੱਗਾਂ ਨੇ ਪਹਿਚਾਣ ਲੁਕਾਈ। ਧੁੰਧ ਗੁਬਾਰ ਸੀ ਚਾਰੇ ਪਾਸੇ, ਮਾਨੁੱਖਤਾ ਕਿਧਰੇ ਮੁਰਝਾਈ। ਮੱਸਿਆ ਦੀ ਇਸ … More
