ਕਵਿਤਾਵਾਂ
ਧੰਨ ਮਾਤਾ ਗੁਜਰੀ..!
ਧੰਨ ਮਾਤਾ ਗੁਜਰੀ ਤੇ ਧੰਨ ਤੇਰੀ ਘਾਲ਼ ਨੀ। ਤੇਰੇ ਜਿਹੀ ਜੱਗ ਉਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੀ ਲੁਟਾਇਆ ਤੂੰ, ਪੁੱਤਰ ਯਤੀਮ ਤੱਕ ਦਿਲ ਨਾ ਡੁਲਾਇਆ ਤੂੰ। ਸੰਤ- ਸਿਪਾਹੀ ਬਣ ਗਿਆ ਤੇਰਾ ਲਾਲ ਨੀ ਧੰਨ…… ਸਰਸਾ ਦੇ ਕੰਢੇ … More
*ਸ਼ਹਿਰ ਚੁੱਪ ਹੈ*
“ਟਿਕੀ ਰਾਤ ਘਰ ਨੂੰ ਪਰਤ ਰਿਹਾ ਹੁੰਦਾ ਹਾਂ… ਕਿਸੇ-ਕਿਸੇ ਰੌਸ਼ਨਦਾਨ ਵਿੱਚੋਂ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਛਣ ਕੇ ਆ ਰਹੀ ਹੁੰਦੀ ਹੈ ਕਿਸੇ-ਕਿਸੇ ਦਰਵਾਜ਼ੇ ਪਿੱਛੋਂ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ ਕਿਸੇ-ਕਿਸੇ ਘਰ ਵਿੱਚੋਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ ਹੈ ਟੁੱਟ ਹੋਏ ਖੰਭੇ … More
ਗਜ਼ਲ “ਨਹੀਂ ਕੋਈ”
ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ , ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ । ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ । ਕਿਵੇਂ … More
ਤੇਰੀ ਹੋਂਦ..।
ਹੁਣ ਮੈਂ ਲਿਖਦਾ ਨਹੀਂ… ਸਾਇਦ ਕਦੇ ਲਿਖ ਹੀ ਨਾ ਪਾਵਾਂ। ਤੇਰੇ ਚੇਹਰੇ ਨੂੰ ਵੇਖ… ਮੈਨੂੰ ਸ਼ਬਦ ਮਿਲਦੇ ਸਨ। ਤੇਰੇ ਹਾਸਿਆਂ ਤੋਂ… ਮੇਰਿਆਂ ਗੀਤਾਂ ਨੂੰ ਰਵਾਨੀ ਮਿਲਦੀ ਸੀ। ਤੇਰੀ ਹੋਂਦ ਤੋਂ… ਮੇਰੀਆਂ ਕਵਿਤਾਵਾਂ ਨੂੰ ਮਿਠਾਸ ਮਿਲਦੀ ਸੀ। ਤੇਰੀ ਨੇੜਤਾ ਤੋਂ… ਮੈਨੂੰ … More
ਲਾਂਘਾ : ਕਵਲਦੀਪ ਸਿੰਘ
ਜੁੜ ਬੈਠੇ ਇੱਕੇ ਧਰਤ ਦੇ ਜਾਏ ਮੁੜ੍ਹ ਕੇ ਜਗਤ ਗੁਰੂ ਨੇ ਬਾਬ ਬਣਾਇਆ ਈ । ਵੰਡੀਆਂ ਸਿਆਸਤ ਤਅੱਸਬ ਲੱਖ ਪਾਈਆਂ ਮੁਹੱਬਤ ਦਿਲਾਂ ਆ ਮਿਲਾਇਆ ਈ । ਕਦੇ ਫ਼ਰੀਦ ਸ਼ੇਖ਼ ਨਾਨਕ ਗੁਰੂ ਨਾ ਵੱਖ ਹੋਸਣ ਡਾਢ੍ਹਾ ਜ਼ੋਰ ਗ਼ੈਰਾਂ ਕਮਾਇਆ ਈ । … More
ਬਾਬਾ ਤੇਰੇ ਦੇਸ ਵਿੱਚ
ਬਾਬਾ ਤੇਰੇ ਦੇਸ ਵਿੱਚ, ਸੱਜਣਾ ਦੇ ਭੇਸ ਵਿੱਚ, ਰੋਜ਼ ਰੋਜ਼ ਨਿੱਤ ਨਿੱਤ, ਠਗ ਪਏ ਨੇ ਲੁੱਟਦੇ। ਲਾਲੋ ਨੂੰ ਪਛਾਣੇ ਕੌਣ, ਕਿਰਤੀ ਨੂੰ ਜਾਣੇ ਕੌਣ, ਸਕਤਿਆਂ ਦਾ ਰਾਜ ਏਥੇ, ਭਾਗੋ ਏਥੇ ਬੁੱਕਦੇ। ਕੋਈ ਨਾ ਦਲੀਲ ਸੁਣੇ, ਕੋਈ ਨਾ ਅਪੀਲ ਸੁਣੇ, ਸੱਚੀ … More
“ਪਾਣੀ ਦਾ ਰੰਗ”
ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ, ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ, ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ, ਹਰ ਸ਼ੈਅ ਦੀ ਭਰਮਾਰ ਬੁਰੀ … More
ਤੇਰੀ ਯਾਦ..।
ਇੱਕ ਵੀਰਾਨ ਮੁਹੱਬਤੀਂ ਖੰਡਰ, ਆ ਕਿਸੇ ਅਲਖ ਜਗਾਈ। ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ, ਕਿਸੇ ਧੂੜ ਹਟਾਈ। ਪੈੜ ਸੀ ਸੁੱਤੀ, ਹਵਾ ਵੀ ਰੁੱਠੀ, ਨੀਮ-ਬੇਹੋਸ਼ੀ ਰਾਤ ਸੀ ਛਾਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ ਆਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ … More
