ਕਵਿਤਾਵਾਂ
ਤੇਰੀ ਹੋਂਦ..।
ਹੁਣ ਮੈਂ ਲਿਖਦਾ ਨਹੀਂ… ਸਾਇਦ ਕਦੇ ਲਿਖ ਹੀ ਨਾ ਪਾਵਾਂ। ਤੇਰੇ ਚੇਹਰੇ ਨੂੰ ਵੇਖ… ਮੈਨੂੰ ਸ਼ਬਦ ਮਿਲਦੇ ਸਨ। ਤੇਰੇ ਹਾਸਿਆਂ ਤੋਂ… ਮੇਰਿਆਂ ਗੀਤਾਂ ਨੂੰ ਰਵਾਨੀ ਮਿਲਦੀ ਸੀ। ਤੇਰੀ ਹੋਂਦ ਤੋਂ… ਮੇਰੀਆਂ ਕਵਿਤਾਵਾਂ ਨੂੰ ਮਿਠਾਸ ਮਿਲਦੀ ਸੀ। ਤੇਰੀ ਨੇੜਤਾ ਤੋਂ… ਮੈਨੂੰ … More
ਲਾਂਘਾ : ਕਵਲਦੀਪ ਸਿੰਘ
ਜੁੜ ਬੈਠੇ ਇੱਕੇ ਧਰਤ ਦੇ ਜਾਏ ਮੁੜ੍ਹ ਕੇ ਜਗਤ ਗੁਰੂ ਨੇ ਬਾਬ ਬਣਾਇਆ ਈ । ਵੰਡੀਆਂ ਸਿਆਸਤ ਤਅੱਸਬ ਲੱਖ ਪਾਈਆਂ ਮੁਹੱਬਤ ਦਿਲਾਂ ਆ ਮਿਲਾਇਆ ਈ । ਕਦੇ ਫ਼ਰੀਦ ਸ਼ੇਖ਼ ਨਾਨਕ ਗੁਰੂ ਨਾ ਵੱਖ ਹੋਸਣ ਡਾਢ੍ਹਾ ਜ਼ੋਰ ਗ਼ੈਰਾਂ ਕਮਾਇਆ ਈ । … More
ਬਾਬਾ ਤੇਰੇ ਦੇਸ ਵਿੱਚ
ਬਾਬਾ ਤੇਰੇ ਦੇਸ ਵਿੱਚ, ਸੱਜਣਾ ਦੇ ਭੇਸ ਵਿੱਚ, ਰੋਜ਼ ਰੋਜ਼ ਨਿੱਤ ਨਿੱਤ, ਠਗ ਪਏ ਨੇ ਲੁੱਟਦੇ। ਲਾਲੋ ਨੂੰ ਪਛਾਣੇ ਕੌਣ, ਕਿਰਤੀ ਨੂੰ ਜਾਣੇ ਕੌਣ, ਸਕਤਿਆਂ ਦਾ ਰਾਜ ਏਥੇ, ਭਾਗੋ ਏਥੇ ਬੁੱਕਦੇ। ਕੋਈ ਨਾ ਦਲੀਲ ਸੁਣੇ, ਕੋਈ ਨਾ ਅਪੀਲ ਸੁਣੇ, ਸੱਚੀ … More
“ਪਾਣੀ ਦਾ ਰੰਗ”
ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ, ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ, ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ, ਹਰ ਸ਼ੈਅ ਦੀ ਭਰਮਾਰ ਬੁਰੀ … More
ਤੇਰੀ ਯਾਦ..।
ਇੱਕ ਵੀਰਾਨ ਮੁਹੱਬਤੀਂ ਖੰਡਰ, ਆ ਕਿਸੇ ਅਲਖ ਜਗਾਈ। ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ, ਕਿਸੇ ਧੂੜ ਹਟਾਈ। ਪੈੜ ਸੀ ਸੁੱਤੀ, ਹਵਾ ਵੀ ਰੁੱਠੀ, ਨੀਮ-ਬੇਹੋਸ਼ੀ ਰਾਤ ਸੀ ਛਾਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ ਆਈ। ਅੱਜ ਦੱਬੇ ਪੈਰੀਂ ਚੱਲਕੇ, ਤੇਰੀ ਯਾਦ ਸੀ … More
ਚੰਗਾ ਭਲ਼ਾ ਬੰਦਾ ਸੀ
ਚੰਗਾ ਭਲ਼ਾ ਬੰਦਾ ਸੀ ਗੁਰਦਾਸ ਮਾਨ ਯਾਰੋ। ਕਿਵੇਂ ਭੁੱਲ ਗਿਆ, ਹੈ ਮਿਠਾਸ ਮਾਨ ਯਾਰੋ। ਡਫ਼ਲੀ ਵਜਾਉਂਦਾ,ਤੇ ਪੰਜਾਬੀ ਗੀਤ ਗਾਉਂਦਾ, ਦਿੱਤੀ ਜੋ ਪੰਜਾਬੀ ਨੇ ਸੌਗਾਤ ਮਾਨ ਯਾਰੋ। ਸ਼ੁਹਰਤਾਂ ਦੀ ਭੁੱਖ, ਹੱਡਾਂ ਵਿੱਚ ਬਹਿ ਗਈ, ਭੁੱਲ ਗਿਆ ਆਪਣੀ ਔਕਾਤ ਮਾਨ ਯਾਰੋ। ਮਾਰ … More
ਅੱਜਕਲ੍ਹ ਜ਼ਿੰਦਗੀ
ਨਾ ਕਿੱਕਰ ਨਾ ਟਾਹਲੀ ਦਿਸਦੀ ਭਾਗਾਂ ਸੰਗ ਹਰਿਆਲੀ ਦਿਸਦੀ। ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ ਨਾ ਕੁਦਰਤ ਦੀ ਲਾਲੀ ਦਿਸਦੀ। ਵਿੱਚ ਮਸ਼ੀਨਾਂ ਦੇ ਇਸ ਜੁਗ ਦੇ ਹਰ ਪਲ ਸਭ ਨੂੰ ਕਾਹਲੀ ਦਿਸਦੀ। ਲੋੜ ਵਧਾਈ ਲੋਕਾਂ ਨੇ ਹਰ ਨਾ ਕੋਈ ਹੈ … More
