ਕਵਿਤਾਵਾਂ
ਤਾਜ ਮਹਿਲ ਨੂੰ
ਤੇਰੀ ਖ਼ੂਬਸੂਰਤੀ ਨਾਲ, ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ । ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ ਨਿਰੀ, ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ । ਤੂੰ ਨਿਸ਼ਾਨੀ ਨਹੀਂ ਏ ਪਾਕ ਮੁਹੱਬਤਾਂ ਦੀ, ਤੂੰ ਤਾਂ ਤਸਵੀਰ ਹੈ ਕਿਸੇ ਕੁਲੈਹਣੀ ਗੋਰ ਦੀ। ਸੈਂਕੜੇ ਬਾਲਾਂ … More
ਬਾਬਾ ਜੀ ਦੀਆਂ ਪੌਂ ਬਾਰਾਂ
ਐਸੀ ਗੁੱਡੀ ਚੜ੍ਹੀ ਅਸਮਾਨੇ, ਬਾਬੇ ਜੀ ਦੀਆਂ, ਪੌਂ ਬਾਰਾਂ। ਚੋਖ਼ਾ ਚੜ੍ਹਤ - ਚੜ੍ਹਾਵਾ ਹੁੰਦੈ ਬਾਬਾ ਕਿਉਂ ਨਾ ਮਾਰੇ ਟਾਰ੍ਹਾਂ। ਉਹ ਹਰ ਮਹੀਨੇ ਲਾਏ ਭੰਡਾਰਾ, ਖ਼ਬਰਾਂ ਛਪੀਆਂ ਵਿਚ ਅਖ਼ਬਾਰਾਂ। ਉਸ ਬਾਬੇ ਦੀ ਸੁਣ ਕੇ ਚਰਚਾ, ਸੇਵਕ ਬਣ ਗਏ ਕਈ ਹਜ਼ਾਰਾਂ। ਪਾਟੀ … More
ਵੀਰਾ ਅੱਜ ਦੇ ਸ਼ੁਭ ਦਿਹਾੜੇ…
ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More
ਮਾਂ, ਮਾਂ ਹੁੰਦੀ ਹੈ
ਮਾਂ, ਮਾਂ ਹੁੰਦੀ ਹੈ , ਗੋਰੀ ਹੋਵੇ ਜਾਂ ਕਾਲੀ , ਠੰਢੜੀ ਛਾਂ ਹੁੰਦੀ ਹੈ । ਮਾਂ, ਮਾਂ ਹੁੰਦੀ ਹੈ । ਦੇ ਕੇ ਜਨਮ ਮਾਂ ਏਹ ਦੁਨੀਆਂ ਦਿਖਾਉਂਦੀ ਹੈ, ਮੋਹ ,ਮਮਤਾ ਦਾ ਪਹਿਲਾ ਪਾਠ ਪੜਾਉਂਦੀ ਹੈ, ਬੱਚਾ ਕਰੇ ਜੇ ਜਿੱਦ, ਨਾ … More
ਸੁਣ ਨੀ ਭੈਣ ਅਜ਼ਾਦੀਏ…
ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ। ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਕੂਕੇ, ਬੱਬਰਾਂ, ਤੇਰੀ … More
ਤੇਰੀ ਕਲਮ ਜੋ ਆਖ ਸੁਣਾਉਂਦੀ
ਤੇਰੀ ਕਲਮ ਜੋ ਆਖ ਸੁਣਾਉਂਦੀ, ਦੁਨੀਆਂ ਓਹੀ ਰਾਗ ਹੈ ਗਾਉਂਦੀ। ਇੱਕ ਅਵਾਜ਼ ਜ਼ਮੀਰ ਦੀ ਸੁਣ ਕੇ, ਖੋਲ੍ਹਦੇ ਸੱਚ ਗਿਆਨ ਦਾ ਤਾਲਾ… ਲਿਖਣ ਵਾਲਿਆ ਲਿਖ ਦੇਵੀਂ ਕੁਝ, ਦੁਨੀਆਂ ਬਦਲਣ ਵਾਲਾ… ਲਿਖੀਂ ਕੁਝ ਕੌਮੀ ਯੋਧਿਆਂ ਬਾਰੇ, ਜ਼ਿੰਦਗੀ ਮੁੱਕ ਗਈ ਨਾ ਜੋ ਹਾਰੇ। … More
ਦਿੱਲੀ ਵਿੱਚ ਕੁੱਝ ਦਿਨ…
ਉਹ ਗੰਦੇ ਨਾਲੇ ਦੀ ਪੁਲੀ ‘ਤੇ ਬੈਠਾ ਸੋਚਦਾ ਰਹਿੰਦਾ ਘੰਟਿਆਂ ਬੱਧੀ ਨਗਰ ਵੱਲ ਮੂੰਹ ਕਰਕੇ… … ਵੱਡਾ ਸਾਰਾ ਸ਼ਹਿਰ ਹੋਰ ਆਫਰੀ ਜਾਵੇ; ਨਿੱਤ ਰੋਜ਼ ਵੱਧਦਾ ਜਾਵੇ ਟੁੱਟੇ ਛਿੱਤਰ ਵਾਂਗ ਦਿਨ ਰਾਤ। ਫੂੰ – ਫੂੰ ਕਰਦੇ ਲੋਕ ਏਥੋਂ ਦੇ ਭਾਜੜਾਂ ਵਰਤੀਆਂ … More
ਨਸ਼ਿਆਂ ਦਾ ਦਰਿਆ
ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ … More