
Author Archives: ਗੁਰਬਾਜ ਸਿੰਘ
ਤੇਰੇ ਸ਼ਹਿਰ..
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More
ਨਾ-ਪੜ੍ਹੀਂ ਨਜ਼ਮਾਂ ਨੂੰ
ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ, ਤੂੰ ਮੇਰਾ ਹਾਲ ਜਾਣ ਜਾਏਂਗੀ । ਕਰਮਾਂ ਮਾਰੇ ਕੁਝ ਚਾਵਾਂ ਦਾ, ਤੂੰ ਦੁੱਖ ਪਛਾਣ ਜਾਏਂਗੀ । ਇੱਕ ਜ਼ਿੰਦਗੀ ਕਿਵੇਂ ਬਣੀ ਸੀ ਸਜ਼ਾ, ਤੂੰ ਉਮਰਾਂ ਦੀ ਕੈਦ ਜਾਣ ਜਾਏਂਗੀ । ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ, ਤੂੰ … More
ਇਲਾਹੀ ਬਰਕਤ
ਮੈਂ ਹਰ ਰੋਜ਼ , ਦਿਲ ਦੀਆਂ…. ਗਹਿਰਾਈਆਂ ਨੂੰ ਨਾਲ ਲੈ, ਸੋਚਾਂ ਦੇ…. ਅਸੀਮ ਸਾਗਰਾਂ ਚ’ ਵੈਹਿ, ਕੁਝ ਹਰਫ ਭਾਲਦਾ ਰਹਿੰਦਾ ਹਾਂ । ਓਹ ਹਰਫ…. ਜੋ ਮਹਿਜ ਹਰਫ ਹੀ ਨਾ ਹੋਣ, ਫੁੱਲ ਹੋਣ…. ਮੇਰੇ ਮੋਹ ਦੇ । ਸਿਜੱਦੇ ਹੋਣ…. ਮੇਰੀ ਚਾਹਤ … More
ਗੁੰਬਦ-ਗੁਮਾਨ
ਇਨਾਂ ਗੁੰਬਦ ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ । ਕੋਈ ਖੜਾ ਐ ਦੁਆ ਲਈ ਝੋਲੀ ਫੈਲਾ, ਥੋੜਾ ਨਜ਼ਰ ਆਪਣੀ ਨੂੰ ਫਿਰਾ ਕੇ ਤਾਂ ਵੇਖ । ਇਨਾਂ ਗੁੰਬਦ-ਗੁਮਾਨਾਂ ਨੂੰ ਗਿਰਾ ਕੇ ਤਾਂ ਵੇਖ । ਤੇਰੇ ਅੰਦਰ ਵੱਸੇ ਬਰਿਹਮੰਡ ਚਲਾਉਣ ਤੇਬਨਾਣ ਵਾਲਾ, … More
ਮੇਰੀ ਜ਼ਿੰਦਗੀ
ਏਹ ਜ਼ਿੰਦਗੀ ਮੇਰੀ, ਇਕ ਡਗਰ ਲੰਮੇਰੀ । ਪਈ ਫਿਰੀ ਗਵਾਚੀ, ਸੋਚਾਂ ਦੀ ਘੇਰੀ। ਮੈਨੂੰ ਜੀਣ ਨਾ ਦੇਵੇ, ਇੱਕ ਯਾਦ ਜੋ ਤੇਰੀ । ਜੀਣਾ ਔਖਾ ਕਰਦੇ, ਜਦ ਪਾਵੇ ਫੇਰੀ । ਇੱਕ ਤੇਰੇ ਬਾਜੋਂ , ਮੈਂ ਖ਼ਾਕ ਦੀ ਢੇਰੀ, ਜੋ ਕੱਟੀ ਤੇਰੇ … More
ਤਾਜ ਮਹਿਲ ਨੂੰ
ਤੇਰੀ ਖ਼ੂਬਸੂਰਤੀ ਨਾਲ, ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ । ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ ਨਿਰੀ, ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ । ਤੂੰ ਨਿਸ਼ਾਨੀ ਨਹੀਂ ਏ ਪਾਕ ਮੁਹੱਬਤਾਂ ਦੀ, ਤੂੰ ਤਾਂ ਤਸਵੀਰ ਹੈ ਕਿਸੇ ਕੁਲੈਹਣੀ ਗੋਰ ਦੀ। ਸੈਂਕੜੇ ਬਾਲਾਂ … More
ਮਾਂ, ਮਾਂ ਹੁੰਦੀ ਹੈ
ਮਾਂ, ਮਾਂ ਹੁੰਦੀ ਹੈ , ਗੋਰੀ ਹੋਵੇ ਜਾਂ ਕਾਲੀ , ਠੰਢੜੀ ਛਾਂ ਹੁੰਦੀ ਹੈ । ਮਾਂ, ਮਾਂ ਹੁੰਦੀ ਹੈ । ਦੇ ਕੇ ਜਨਮ ਮਾਂ ਏਹ ਦੁਨੀਆਂ ਦਿਖਾਉਂਦੀ ਹੈ, ਮੋਹ ,ਮਮਤਾ ਦਾ ਪਹਿਲਾ ਪਾਠ ਪੜਾਉਂਦੀ ਹੈ, ਬੱਚਾ ਕਰੇ ਜੇ ਜਿੱਦ, ਨਾ … More