Author Archives: ਮਲਕੀਅਤ “ਸੁਹਲ”
ਫੁੱਲ ਬਸੰਤੀ ਰੰਗ ਦਾ
ਫੁੱਲ ਬਣ ਕੇ ਬਸੰਤੀ ਰੰਗ ਦਾ , ਤੂੰ ਮੀਡ੍ਹੀਆਂ ‘ਚ ਖਿੱੜ ਸੋਹਣਿਆਂ । ਮੀਡ੍ਹੀਆਂ ‘ਚ ਖਿੱੜ ਸੋਹਣਿਆਂ । ਚੜ੍ਹਦੀ ਜਵਾਨੀ ਕਹਿੰਦੇ ਹੁੰਦੀ ਮਸਤਾਨੀ ਵੇ। ਤੇਰੇ ਸੋਹਣੇ ਮੁੱਖ਼ੜੇ ਤੇ ਹੋਈ ਮੈਂ ਦੀਵਾਨੀ ਵੇ। ਦੁੱਖ਼ ਸੁਣ ਜਾ ਵੇ ਟੁੱਟੀ ਮੇਰੀ ਵੰਗ ਦਾ … More
ਸਾਜੇ ਪੰਜ ਪਿਆਰੇ
ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ, ਸਾਜੇ ਪੰਜ ਪਿਆਰੇ। ਦੁਨੀਆਂ ‘ਤੇ ਉਹ ਚੱਮਕ ਰਹੇ ਨੇ, ਬਣ ਕੇ ਚੰਨ ਸਿਤਾਰੇ। ਨੀਂਹ ਕੌਮ ਦੀ ਪੱਕੀ ਕਰਨੀ , ਦਿਲ ਦੇ ਵਿਚ ਧਿਆਇਆ । ਪੰਥ ਖਾਲਸਾ ਹਊ ਨਿਆਰਾ , ਦਸਮੇਸ਼ ਪਿਤਾ ਫੁਰਮਾਇਆ। ਪਹਿਨ ਕੇ ਪੰਜ … More
ਬਹੁਤ ਬੁਰਾ ਹੈ
ਸਿਆਸਤ ਦਾ ਜੂਆ ਬਹੁਤ ਬੁਰਾ ਹੈ। ਜੋ ਮਜ਼ਲੂਮਾਂ ਲਈ ਤਿੱਖ਼ਾ ਛੁੱਰਾ ਹੈ। ਲੀਡਰ ਹੈ ਜੱਦੀ-ਪੁਸ਼ਤੀ ਦਾ ਮਾਲਕ ਇਹ ਪਣ-ਚੱਕੀ ਦਾ ਪੱਕਾ ਧੁਰਾ ਹੈ। ਨਾਂ ਰੱਤ ਦੀ ਹਵਾ ਵਗਦੀ ਨਾ ਠੰਡ੍ਹੀ ਭਰਿਸ਼ਟਾਚਾਰ ਦਾ ਵਗਿਆ ਪੁਰਾ ਹੈ। ਸੌਂ ਗਏ ਨੇ ਮਾਇਆ-ਜਾਲ ‘ਚ … More
ਦੀਵਾਲੀ ਹਰਗੋਬਿੰਦ ਗੁਰਾਂ ਦੀ
ਦੀਵਾਲੀ ਹਰਗੋਬਿੰਦ ਗੁਰਾਂ ਦੀ ਆਉ ਮਨਾਈਏ ਸਾਰੇ । ਮੀਰੀ- ਪੀਰੀ ਵਾਲੇ ਗੁਰ ਨੂੰ ਸੀਸ ਨਿਵਾਂਈਏ ਸਾਰੇ । ਸਿਖਾਂ ਦਾ ਗੁਰ ਛੇਵਾਂ ਲੋਕੋ,ਮੀਰੀ ਪੀਰੀ ਵਾਲਾ। ਪਹਿਨ ਕੇ ਦੋ ਤਲਵਾਰ , ਕੀਤਾ ਨਵਾਂ ਉਜਾਲਾ। ਗੁਰੂ ਅਰਜਨ ਦੇ ਬੇਟੇ ਨੇ ਦਸੇ ਅਜ਼ਬ ਨਜ਼ਾਰੇ, … More
ਭਾਨੀਂ ਦਾ ਜਾਇਆ
ਰਾਮਦਾਸ ਦਾ ਲਾਲ , ਬੀਬੀ ਭਾਨੀਂ ਦਾ ਜਾਇਆ । ਤੱਤੀ ਤਵੀ ਉਤੇ , ਜਿਸ ਚੌਂਕੜਾ ਲਗਾਇਆ। ਹੋਈ ਸੀ ਪਾਪਾਂ ਦੀ ਹੱਦ, ਕਹਿੰਦੇ ਪਹਿਲਾਂ ਨਾਲੋਂ ਵੱਧ। ਜ਼ਬਰ ਤੇ ਜ਼ੁਲਮ ਦਾ ਸੀ . ਹੋਇਆ ਲੰਮਾ ਕੱਦ । ਰੱਬ ਦੇ ਉਪਾਸ਼ਕਾਂ ਤੇ ; … More
ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ
ਜ਼ਬਰ, ਜੁਲਮ ਦੀ ਜਾਲਮਾ ਅੱਤ ਚੁੱਕੀ, ਪਾਪ ਝੁੱਲਿਆ ਸਾਰੇ ਸੰਸਾਰ ਉਤੇ । ਗਲ ਘੁੱਟਿਆ ਪਿਆ ਮਜ਼ਲੂਮ ਦਾ ਸੀ, ਝੱਪਟੇ ਬਾਜ , ਚਿੱੜੀਆਂ ਦੀ ਡਾਰ ਉਤੇ। ਧਰਤੀ ਉਤੇ ਸੀ ਕਹਿਰ ਦੀ ਅੱਗ ਵਰ੍ਹਦੀ, ਤੁਰਨਾ ਪਿਆ ਸੀ ਖ਼ੂਨੀ ਅੰਗਿਆਰ ਉਤੇ। ਬੱਚੇ, ਬੁੱਢੇ, … More
ਸੇਵਾ ਮੁਕਤੀ
ਸੇਵਾ ਮੁਕਤੀ ਦਾ ਫੱਲ ਮਿੱਠਾ, ਕਰਮਾ ਵਾਲੇ ਪਾਉਂਦੇ ਨੇ । ਜੀਵਨ ਭਰੇ ਸੋਨਹਿਰੀ ਸੁਪਨੇ , ਹਰ ਦਮ ਚੇਤੇ ਆਉਂਦੇ ਨੇ । ਸਫ਼ਰ ਬੜਾ ਹੈ ਮੰਜ਼ਿਲ ਦਾ , ਪਰ ਮੰਜ਼ਿਲ ਪਾਉਣੀ ਔਖੀ ਏ । ਗਾਥਾ ਆਪਣੇ ਜੀਵਨ ਦੀ , ਹਰ ਤਾਈਂ … More
ਨਵੇਂ ਸਾਲ ਤੇ…..
ਆ ਬੇਲੀਆ! ਨਵੇਂ ਸਾਲ ਤੇ , ਨਵੀਆਂ ਕਸਮਾਂ ਖਾਈਏ । ਮਾਂ ਪੰਜਾਬੀ , ਬੋਲੀ ਵਾਲਾ ਰਿਸ਼ਤਾ ਤੋੜ ਨਿਭਾਈਏ । ਯਾਦ ਕਰੋ ਤੁਸੀਂ ਗੁਰੂਆਂ ਤਾਈਂ, ਬੋਲੀ ਜਿਨ੍ਹਾਂ ਪੰਜਾਬੀ। ਤੇਰਾਂ ਤੇਰਾਂ ਤੋਲਣ ਵਾਲਾ , ਨਾਨਕ ਬੜਾ ਹਿਸਾਬੀ । ਅੱਜ ਉਨ੍ਹਾਂ ਦੇ ਪੂਰਨਿਆਂ … More
ਗੋਬਿੰਦ ਸਿੰਘ ਦੇ ਲਾਲ
ਇਹ ਗੋਬਿੰਦ ਸਿੰਘ ਦੇ ਲਾਲ , ਤੇ ਨੌਵੇਂ ਗੁਰੂ ਦੇ ਪੋਤੇ ਨੇ । ਅੱਜ ਵੇਖੋ ਧਰਮ ਦੀ ਖ਼ਾਤਰ , ਨੀਹਾਂ ਵਿਚ ਖਲੋਤੇ ਨੇ । ਸਿਰ ਉਤੇ ਨੇ ਦਸਤਾਰਾਂ , ਮੁੱਖੜੇ ਲਾਲ ਗ਼ੁਲਾਬੀ ਨੇ । ਦਿਲ ਅੰਦਰ ਹੈ ਜੋਸ਼ ‘ਤੇ, ਭਖ਼ਦੇ … More
