ਕਵਿਤਾਵਾਂ
ਦਿੱਲੀ ਦੀ ਆਕੜ
ਨਹੀਂ ਛੱਡੀਆਂ ਆਦਤਾਂ ਗੰਦੀਆਂ। ਅੱਜ ਫੇਰ ਕਰੀਚੇਂ ਦੰਦੀਆਂ। ਕਰ ਹਾਲਤਾਂ ਸਾਡੀਆਂ ਮੰਦੀਆਂ। ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ। ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ। ਨਾਦਰ ਜਿਹਾ ਛੱਡ ਫੁਰਮਾਣ। ਸਾਡੀ ਕਿਰਤ ਦਾ ਕੀਤਾ ਘਾਣ। ਸਾਨੂੰ ਜੜ੍ਹਾਂ ਤੋਂ ਲੱਗੇ ਖਾਣ। ਤੇਰੇ ਮੁੰਨੇਂ ਤੇਲ ਲਗਾਉਣ … More
ਸ਼ਿਕਰੇ ਵਰਗਾ ਯਾਰ
ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More
ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ ਤਾਂ ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ ਸੌ ਸੀ ਸਿਆਪੇ। ਪਿੱਛੋਂ ਤੁਰ … More
ਮੁਲਾਜ਼ਮ, ਨੌਕਰੀ ਤੇ ਸਰਕਾਰ
ਕਾਹਤੋਂ ਇਹ ਆ ਜਾਂਦਾ ਸੋਗੀ ਸੋਮਵਾਰ ਜੀ, ਮੁਲਾਜ਼ਮਾਂ ਨੂੰ ਫੇਰ ਚੜ ਜਾਂਦਾ ਏ ਬੁਖ਼ਾਰ ਜੀ। ਸ਼ਨੀ- ਐਤਵਾਰ ਦੇ ਬੁੱਲੇ ਲੁੱਟ ਲੁੱਟ ਕੇ ਜੀ, ਦਫ਼ਤਰ ਜਾਣ ਲਈ ਨਾ ਮਨ ਹੋਵੇ ਤਿਆਰ ਜੀ। ਬੱਸਾਂ-ਗੱਡੀਆਂ ਚ ਜਾਈਏ ਸੁੱਤੇ-ਹੁੰਗਲਾਉਦੇ ਜੀ, ਜਿਵੇਂ ਹੋਵੇ ਕੋਈ ਮੁੱਦਤਾਂ … More
ਹਿੰਦ ਦੀ ਚਾਦਰ
ਨੌਵੇਂ ਗੁਰੁ ਸਨ, ਤੇਗ ਬਹਾਦਰ। ਬਣ ਗਏ ਜੋ ਹਿੰਦ ਦੀ ਚਾਦਰ। ਚਾਰ ਸੌ ਸਾਲ ਦੀ ਸੁਣੋ ਕਹਾਣੀ ਸ਼ਹੀਦੀ ਗਾਥਾ ਹੈ,ਬੜੀ ਪੁਰਾਣੀ। ਜੋ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ। ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ ਹੱਥ ਜੋੜਕੇ ਗੁਰਾਂ ਦੇ … More
ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ
ਆਦਮੀ ਦੇ ਖੂਨ ਦਾ ਹੀ ਹੈ ਪਿਆਸਾ ਆਦਮੀ। ਵਕਤ ਤੇ ਕੁਝ ਹੈ ਹਲਾਤਾਂ ਤੋਂ ਨਿਰਾਸਾ ਆਦਮੀ। ਜਿਸਮ ਦੀ ਹੈ ਜਦ ਕਦੇ ਵੀ ਲੋੜ ਨਾ ਪੂਰੀ ਹੋਈ, ਹੋ ਗਿਆ ਹੈ ਵਕਤ ਓਸੇ ਹੀ ਹਤਾਸ਼ਾ ਆਦਮੀ। ਲੋੜ ਪੈਂਦੀ ਹੈ ਜਦੋਂ ਇਸ ਨੂੰ … More
ਹੁਸ਼ਿਆਰੀ ਤੇ ਸਮਝਦਾਰੀ
ਬਦਲਾਅ ਲਿਆ ਰਿਹਾ ਹਾਂ ਖੁਦ ‘ਚ, ਸਮਝਦਾਰੀ ਜਦੋ ਦੀ ਆਉਣ ਲੱਗੀ। ਸਕੂਲਾਂ ਨਾਲੋ ਜਿਆਦਾ ਸਿੱਖ ਲਿਆ, ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ। ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ, ਖਾਲੀ ਜੇਬ ਦੇਖ ਦੁਨੀਆਂ ਸਤਾਉਣ ਲੱਗੀ। ਪਿਆਰ ਮਹੁੱਬਤ ਨਾ ਏਹ ਕੁਝ ਸਮਝਣ, … More
ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ, ਬਚਾਉਣਾ ਪੈਣਾ ਹੈ। ਛੋਟਿਆਂ ਬੱਚਿਆਂ ਤਾਈਂ, ਸਮਝਾਉਣਾ ਪੈਣਾ ਹੈ। ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ, ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ। ਐਂਵੇ ਨਾ ਜਾਨ … More
