ਕਵਿਤਾਵਾਂ
ਅਸੀਂ ਕਿੱਲਾਂ ਬੋਲਦੀਆਂ!
ਕਿਸਾਨ ਵੀਰੋ ਤੇ ਭੈਣੋਂ ਅਸੀਂ ਦਿੱਲੀ ਦੇ ਬਾਰਡਰ ਤੋਂ ਤੁਹਾਡੇ ਰਾਹ ਰੋਕਣ ਲਈ ਹੁਕਮਰਾਨ ਵੱਲੋਂ ਠੋਕੀਆਂ ਕਿੱਲਾਂ ਬੋਲਦੀਆਂ ਉੱਸਾਰੀਆਂ ਕੰਧਾਂ ਬੋਲਦੀਆਂ ਕਿਰਤੀਆਂ ਵੱਲੋਂ ਘੜੀਆਂ ਕਿਰਤੀਆਂ ਵੱਲੋਂ ਉਸਾਰੀਆਂ ਮਜਬੂਰੀ ਵੱਸ ਠੁਕੀਆਂ ਹਾਂ ਬੇ-ਮਨੇ ਉੱਸਰੀਆਂ ਹਾਂ ਦੋਖੀ ਨਹੀਂ ਪਰ ਅਸੀਂ ਤੁਹਾਡੇ ਤੁਸੀਂ … More
ਹੱਕਾਂ ਖ਼ਾਤਿਰ
ਹੱਕਾਂ ਖ਼ਾਤਿਰ ਜੇਕਰ ਕੋਈ ਹੁਣ ਤੱਕ ਲੜਿਆ ਹੈ, ਸਭ ਤੋਂ ਅੱਗੇ ਯਾਰੋ ਫਿਰ ਪੰਜਾਬੀ ਖੜਿਆ ਹੈ। ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ, ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ ਹੈ। ਦੇਸ਼-ਕੌਮ ਲਈ ਜਾਨਾਂ ਵਾਰਨ ਤੋਂ ਪਿਛੇ ਹੱੱਟਦੇ ਨਹੀਂ, ਹੱੱਸ- … More
*”ਮਿੱਤਰੋ…। ”*
ਸੰਵਿਧਾਨ ਦਾ ਵਾਰ-ਵਾਰ ‘ਰਾਮ’ ਦੇ ‘ਨਾਮ’ ‘ਤੇ ਜਬਰ-ਜਿਨਾਹ ਹੁੰਦਾ ਹੈ ਗੰਗਾ ਨੂੰ ਪਵਿੱਤਰ ਆਖ ਰੋੜ ਦਿੱਤੀਆਂ ਜਾਂਦੀਆਂ ਨੇ ਰੋਟੀਆਂ ਤੇ ਰੋਟੀਆਂ ਪਿੱਛੇ ਭੁੱਖ…!!! ਨਫ਼ਰਤਾਂ ਵੰਡੀਆਂ ਜਾਂਦੀਆਂ ਨੇ ਸਰਹੱਦਾਂ ‘ਤੇ ਅੱਗਾਂ, ਤਲਵਾਰਾਂ, ਨੇਜੇ ਨੰਗੀਆਂ ਸੜਕਾਂ ‘ਤੇ ਨੰਗੇ-ਨਾਚ ਨੱਚਦੇ ਆਪੋ-ਆਪਣੀ ਪਿਆਸ ਬੁਝਾਉਂਦੇ … More
ਹੱਥਾਂ ਦੀ ਤਾਕਤ
ਹਾਕਮ ਪੁੱਛੇ ਮੀਡੀਆ ਨੂੰ- ‘ਪਤਾ ਲਗਾਓ- ਕਿ ਕਿਸ ਦਾ ਹੈ ਹੱਥ- ਇਸ ਅੰਦੋਲਨ ਦੇ ਪਿੱਛੇ?’ ਚੀਨ ਦਾ? ਪਾਕਿਸਤਾਨ ਦਾ? ਐਨ ਆਰ ਆਈਜ਼ ਦਾ? ਜਾਂ ਖਾਲਿਸਤਾਨ ਦਾ? ਉਸ ਨੂੰ ਕੌਣ ਸਮਝਾਏ- ਕਿ ਇਸ ਦੇ ਪਿੱਛੇ ਤਾਂ ਹੱਥ ਹੈ- ਧਰਤੀ ਦੇ ਮੋਹ … More
ਜਾਰੀ ਰਹੇਗਾ ਸਾਡਾ ਸੰਘਰਸ਼
ਜਾਰੀ ਰਹੇਗਾ ਸਾਡਾ ਸੰਘਰਸ਼, ਜਦ ਤੱਕ ਸੂਰਜ ਚ ਲੋਅ ਰਹੇਗੀ। ਤਾਰੇ ਰਹਿਣਗੇ ਟਿਮਟਿਮਾਉਂਦੇ , ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ, ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ। ਜਾਰੀ ਰਹੇਗਾ ਸੰਘਰਸ਼, ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ। ਬੇੜੀਆਂ ਨਹੀਂ … More
“ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ”
ਦੁਨੀਆ ਹਸਦੀ ਵਸਦੀ ਚੰਗੀ ਲਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ ਪਰ ਡੰਗੀ ਲਗਦੀ ਹੈ। ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ, ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ। ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ, ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ। ਮੌਤ … More
ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਹੱਕ ਤੇ ਫਰਜ਼
ਕਿਸੇ ਨੂੰ ਹੱਕ-ਹਕੂਕ ਸਭ ਦੇਵਣ ਲਈ, ਕੁਝ ਫਰਜ਼ ਤਾਂ ਭੁੱਲਣੇ ਪੈਣੇ ਨੇ। ਯਾਦਾਂ ਨੂੰ ਚੁੱਪ ਦੇ ਜ਼ਿੰਦਰੇ ਲਾ, ਕੁਝ ਸੁਪਨੇ ਤਾਂ ਡੁੱਲਣੇ ਪੈਣੇ ਨੇ। ਨਾ ਚਾਹੁੰਦਿਆਂ ਜ਼ਿੰਦਗੀ ਦੇ ਕੱਕੇ ਰੇਤੇ, ਕੁਝ ਕਦਮ ਤਾਂ ਤੁਰਨੇ ਪੈਣੇ ਨੇ। ਮਨ ਦੀ ਸਿੱਲੀ ਭੂਮੀ … More
ਕਾਲਾ ਇਹ ਕਨੂੰਨ (ਗੀਤ)
ਸਾਰੇ ਦੇਸ਼ ਵਿੱਚ ਭਾਈਚਾਰਾ ਇਹ ਬਣਾ ਗਿਆ। ਕਾਲਾ ਇਹ ਕਨੂੰਨ ਸਾਨੂੰ ਏਕਤਾ ਸਿਖਾ ਗਿਆ। ਸਾਡਾ ਅੰਨ ਖਾ ਕੇ ਦਿੱਲੀ ਅੱਖੀਆਂ ਵਿਖਾਉਂਦੀ ਏ। ਸੁੱਤੇ ਹੋਏ ਸ਼ੇਰਾਂ ਤਾਈਂ ਆਪ ਇਹ ਜਗਾਉਂਦੀ ਏ। ਸੂਝ ਬੂਝ ਤੇਰੀ ਨੂੰ ਨੀ ਦੱਸ ਕਿਹੜਾ ਖਾ ਗਿਆ? ਕਾਲਾ… … More
