ਕਵਿਤਾਵਾਂ
ਤੇਰੀ ਪਹੁੰਚ
ਤੇਰੇ ਇੰਦਰੇ ਜੋ ਜਾਣਨ ਬੱਸ ਓਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More
ਬਾਗਾਂ ਦਾ ਮਾਲੀ
ਸੁਣ ਬਾਗਾਂ ਦੇ ਪਿਆਰੇ ਮਾਲੀ, ਫੁੱਲ ਤੇਰੇ ਦਰ ਖੜੇ ਸਵਾਲੀ। ਫੁੱਲਾਂ ਨੂੰ ਤੂੰ ਪਾ ਕੇ ਪਾਣੀ, ਬਣ ਗਿਉਂ ਫੁੱਲਾਂ ਦਾ ਵਾਲੀ। ਧੰਨ ਹੈ ਤੇਰਾ ਠੰਢਾ ਜਿਗਰਾ, ਜਿਸ ਨੇ ਕੀਤੀ ਹੈ ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ ਜਦ ਫੁੱਲਾਂ ‘ਤੇ ਲਾਲੀ। … More
ਮਾਂ ਮੇਰੀ ਦਾ ਏਡਾ ਜੇਰਾ…ਗੀਤ
ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਸਾਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More
ਸਮੇਂ ਦੀ ਅੱਖ ‘ਗ਼ਜ਼ਲ’
ਮਨਾਂ ਅੰਦਰ, ਘਰਾਂ ਅੰਦਰ, ਤੇ ਹਰ ਥਾਂ ਫੈਲਿਆ ਪਰਦਾ। ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ। ਬੜਾ ਹੀ ਫ਼ਖ਼ਰ ਸੀ ਉਸ ‘ਤੇ ਕਿ ਕੱਜਦੈ ਆਬਰੂ ਸਭ ਦੀ, ਗਏ ਜਾਂ ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ। … More
ਪੁਸਤਕ ਦਿਵਸ ਤੇ ਵਿਸ਼ੇਸ਼ – ਪੁਸਤਕ ਵਿਚਾਰੀ….(ਗੀਤ)
ਪੁਸਤਕ ਵਿਚਾਰੀ, ਵੇ ਮੈਂ ਕਰਮਾਂ ਦੀ ਮਾਰੀ, ਕਿਹਨੂੰ ਸੁਣਾਵਾਂ ਦੁੱਖ ਫੋਲ ਵੇ ਸੱਜਣਾ, ਕਦੇ ਤਾਂ ਸਾਂਝੇ ਕਰ ਬੋਲ… ਕਿਹੋ ਜਿਹਾ ਚੰਦਰਾ, ਆ ਗਿਆ ਯੁੱਗ ਵੇ। ਸਮੇਂ ਤੋਂ ਪਹਿਲਾਂ ਮੇਰੀ, ਉਮਰ ਗਈ ਪੁੱਗ ਵੇ। ਪੈਂਦੇ ਨੇ ਹੌਲ ਮੈਂਨੂੰ, ਕਰਦੈਂ ਮਖੌਲ ਮੈਂਨੂੰ, … More
ਬਾਬਾ ਜੀ ਦੀਆਂ ਪੌਂ ਬਾਰਾਂ
ਐਸੀ ਗੁੱਡੀ ਚੜ੍ਹੀ ਅਸਮਾਨੇ, ਬਾਬੇ ਜੀ ਦੀਆਂ, ਪੌਂ ਬਾਰਾਂ। ਬਾਬਾ ਜੀ ਦੇ ਵੋਟ ਬੈਂਕ ਦੀ, ਚਰਚਾ ਹੁੰਦੀ ਵਿਚ ਬਜ਼ਾਰਾਂ। ਨੇਤਾ ਐਸੀ ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ – ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਮੁਰਲੀ ਚਾਚਾ ਗਿਆ ਵਿਸਾਖੀ
ਮੁਰਲੀ ਚਾਚਾ ਗਿਆ ਵਿਸਾਖੀ , ਪੀ ਕੇ ਅਧੀਆ ਖੋਲ੍ਹ ਕੇ ਤਾਕੀ । ਕੱਦੂ ਰੰਗੀ ਪੱਗ ਬੰਨ੍ਹ ਕੇ , ਤੁਰਲੀ ਕੱਢ ਕੇ ਬੜੀ ਤੜਾਕੀ । ਬੰਨ੍ਹ ਚਾਦਰਾ ਟੌਹਰ ਬਣਾਇਆ , ਕਸਰ ਨਾ ਛੱਡੀ ਚਾਚੇ ਬਾਕੀ । ਮੇਲੇ ਵਿਚ ਜਾ ਪਹੁੰਚਾ ਚਾਚਾ … More
