ਕਵਿਤਾਵਾਂ

 

ਸਵਾਲ ਨਾ ਪੁੱਛੋ

ਸਵਾਲ ਨਾ ਪੁੱਛੋ, ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ, ਜ਼ਿਹਨੀਅਤ ਤੇ ਜ਼ਮੀਰ ਦੇ ਹਰਕਤ ਵਿੱਚ ਹੋਣ ਦੇ ਗਵਾਹ; ਤੇ ਸ਼ਾਸ਼ਕ ਲੲੀ ਹੈ ਦੁਸ਼ਮਣ ਹਰ ਹਰਕਤ ਤੇ ਜ਼ਿੰਦਗੀ ੳੁਸਦੀ ਗੱਦੀ ਦੇ ਵਜੂਦ ਦੀ, ਅਤੇ ਚੁੱਭਵਾਂ ਰੋੜਾ ਰਾਹ ਦਾ ੳੁਸਦੀ ਹਕੂਮਤ ਦੀ ਕਾੲਿਮੀ … More »

ਕਵਿਤਾਵਾਂ | Leave a comment
 

ਬਾਬਾ ਜੀ ਦੀਆਂ ਪੌਂ ਬਾਰਾਂ

ਐਸੀ  ਗੁੱਡੀ  ਚੜ੍ਹੀ  ਅਸਮਾਨੇ, ਬਾਬੇ  ਜੀ  ਦੀਆਂ, ਪੌਂ  ਬਾਰਾਂ। ਬਾਬਾ ਜੀ ਦੇ  ਵੋਟ  ਬੈਂਕ  ਦੀ, ਚਰਚਾ  ਹੁੰਦੀ  ਵਿਚ  ਬਜ਼ਾਰਾਂ। ਨੇਤਾ ਐਸੀ  ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ  ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More »

ਕਵਿਤਾਵਾਂ | Leave a comment
 

ਉਹ ਸੱਭ ਦਾ ਯਾਰ ਸੀ

ਉਹ ਮੈਨੂੰ ਗਾਉਂਦਾ ਹੱਸਦਾ ਆਪ ਕੁਝ ਹਫਤੇ ਪਹਿਲਾਂ ਹੀ ਫੰਕਸ਼ਨ ਤੇ ਮਿਲਿਆ ਮੈਂ ਆਪਣੇ ਹੱਥੀਂ ਓਹਦੀ ਕਲਮ ਤੇ ਅਵਾਜ਼ ਨੂੰ ਸਨਮਾਨਿਆ – ਅੱਜ ਓਹਦੇ ਲਈ ਧਰਤੀ ਰੋਈ਼ ਸੰਸਾਰ ਤੇ ਅੰਬਰ ਚੋਇਆ ਕਿਸੇ ਨੇ ਮਾਂ ਤੋਂ ਪੁੱਤ ਖੋਹ ਲਿਆ ਜੱਗ ਰੁਲਾ … More »

ਕਵਿਤਾਵਾਂ | Leave a comment
 

ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜੀਹਨੂੰ, ਜਹਾਂਗੀਰ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਝਾੜ ਪੂੰਝ ਘਰ … More »

ਕਵਿਤਾਵਾਂ | 1 Comment
 

ਆਓ ਦੀਵਾਲੀ ਇਸ ਵਾਰੀ ਪ੍ਰਦੂਸ਼ਣ ਰਹਿਤ ਮਨਾਈਏ

ਭੂੰਡ, ਪਟਾਕੇ, ਆਤਿਸ਼ਬਾਜੀ, ਨਾ ਕੋਈ ਬੰਬ ਚਲਾਈਏ। ਆਓ ਦੀਵਾਲੀ ਇਸ ਵਾਰੀ, ਅਸੀਂ ਪ੍ਰਦੂਸ਼ਣ ਰਹਿਤ ਮਨਾਈਏ। ਚਲਦੇ ਬੰਬ, ਪਟਾਕੇ ਨੇ ਜਦ, ਸ਼ੋਰ ਬਹੁਤ ਨੇ ਕਰਦੇ। ਭੋਲੇ-ਭਾਲੇ ਪੰਛੀ ਵਿਚਾਰੇ, ਸੁਣ ਖੜਕਾ ਨੇ ਡਰਦੇ। ਤੋਤੇ, ਘੁੱਗੀਆਂ, ਚਿੜੀਆਂ ਨੂੰ, ਅਸੀਂ ਵਖਤ ਨਾ ਪਾਈਏ। ਖੂਨ-ਪਸੀਨੇ … More »

ਕਵਿਤਾਵਾਂ | Leave a comment
 

*ਅਸਲੀ ਦੀਵਾਲੀ……(ਫ਼ੌਜੀ ਵੀਰਾਂ ਦੇ ਨਾਮ)*

ਦੀਵਾਲੀ ਤੇ ਇਕ ਦੀਵਾ ਜਗਾ ਦੇਣਾ ਮੇਰੇ ਦੇਸ਼ ਵਾਸੀਓ ਉਹਨਾਂ ਰਾਮ ਵਰਗੇ ਲੱਖਾਂ ਹੀ ਫ਼ੌਜੀ ਵੀਰਾਂ ਦੇ ਨਾਮ ਜੋ ਸਾਡੀ ਖਾਤਿਰ ਕੱਟ ਰਹੇ ਨੇ ਬਨਵਾਸ ਸਰਹੱਦਾਂ ‘ਤੇ ਜਲਾ ਦੇਵੋ ਇਸ ਦੁਸ਼ਹਿਰੇ ‘ਤੇ ਨਫ਼ਰਤ ਦੇ ਰਾਵਣ ਨੂੰ ਆਜ਼ਾਦ ਕਰੋ ਇਨਸਾਨੀਅਤ ਨੂੰ … More »

ਕਵਿਤਾਵਾਂ | Leave a comment
 

ਤੇਰੀ ਪਹੁੰਚ

ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ … More »

ਕਵਿਤਾਵਾਂ | Leave a comment
 

ਦਰਦ ਸਹਿਣ

ਵੇ ਸਾਨੂੰ ਦਰਦ ਸਹਿਣ ਦੀ ਆਦਤ ਏ, ਫੱਟ ਤੂੰ ਵੀ ਗੁੱਝੇ-ਗੁੱਝੇ ਲਾ ਜਾਨੈ ਏਂ। ਤੇਰਾ ਸ਼ੌਕ ਹੈ ਚੋਟਾਂ ਮਾਰਨ ਦਾ, ਤਾਈਓਂ ਕਹਿਰ ਜੁਲਮ ਢਾ ਜਾਨੈ ਏਂ। ਪਾਕ ਹੌਕਿਆਂ ‘ਚ ਵੇਖੀ ਕੋਈ ਵੱਗਦੀ ਨਾ, ਬੁੱਝੇ ਦੀਵਿਆਂ ‘ਚ ਲੋ ਕਦੇ ਜਗਦੀ ਨਾ। … More »

ਕਵਿਤਾਵਾਂ | Leave a comment
 

ਮੇਰੀ ਗ਼ਜ਼ਲ ਪਿਆਰੀ

ਕੀ ਖੇਡ ਵਰਤ ਗਈ ਰੱਬ ਦੀ, ਮਾਂ ਰੋਂਦੀ ਕਰਮਾ ਮਾਰੀ। ਕੋਈ ਖੋਹ ਬੁੱਕਲ ਚੋਂ ਲੈ ਗਿਆ, ਮੇਰੀ ਗ਼ਜ਼ਲ ਪਿਆਰੀ। ਅੱਜ ਕਿਸਮਤ  ਵਾਲੀ  ਮਾਂ ਵੀ, ਬਦ-ਕਿਸਮਤ  ਹੋਈ। ਖੁਸ਼ੀ  ਸੀ  ਤੇਰੇ  ਆਉਣ  ਦੀ,  ਕਿਉਂ  ਧੀਏ  ਮੋਈ। ਤਸਵੀਰ  ਤੇਰੀ  ਮੈਂ   ਹੰਝੂਆਂ  ਦੇ  ਨਾਲ   … More »

ਕਵਿਤਾਵਾਂ | Leave a comment
 

ਬਾਗਾਂ ਦਾ ਮਾਲੀ

ਸੁਣ ਬਾਗਾਂ ਦੇ  ਪਿਆਰੇ  ਮਾਲੀ, ਫੁੱਲ  ਤੇਰੇ  ਦਰ  ਖੜੇ  ਸਵਾਲੀ। ਸੂਹੇ  ਫੁੱਲਾਂ  ਨੂੰ  ਪਾ  ਕੇ ਪਾਣੀ, ਬਣ  ਗਿਉਂ  ਫੁੱਲਾਂ  ਦਾ  ਵਾਲੀ। ਧੰਨ  ਹੈ  ਤੇਰਾ  ਠੰਢਾ  ਜਿਗਰਾ, ਜਿਸ ਨੇ  ਕੀਤੀ  ਹੈ  ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ  ਜਦ  ਫੁੱਲਾਂ  ‘ਤੇ  ਲਾਲੀ। … More »

ਕਵਿਤਾਵਾਂ | Leave a comment