ਕਵਿਤਾਵਾਂ
ਢੰਗ ਜਾਂ ਡੰਗ?
ਹੁਣ ਮੈਨੂੰ ਮਜ਼ਾਕ ਨਹੀਂ, ਕੀਰਨੇ ਸੁਝਦੇ ਨੇ! ਕਦੇ ‘ਮੁਹੱਬਤ-ਜਿੰਦਾਬਾਦ’ ਦੇ ਮਾਰਦਾ ਸੀ ਨਾਹਰੇ!! ਤੇ ਅੱਜ?? ਆਪਣੀ ਉਦਾਸੀ ਦਾ ਕੱਫ਼ਣ ਪਾ, ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ ਸੇਕ ਰਿਹਾ ਹਾਂ ਮੁਰਝਾਏ ਅਰਮਾਨਾਂ ਦੇ ਹੱਥ! ਜਦ ‘ਝਾਂਜਰਾਂ ਵਾਲ਼ੀ’ ਦਾ ਆਉਂਦਾ ਸੀ ਜਿਕਰ ਮੇਰੇ … More
ਗੀਤ ਕਦੇ ਮਰਦੇ ਨਹੀਂ ਹੁੰਦੇ-( ਮਾਣਕ)
ਜਿਹਨੂੰ ਟਿੱਲੇ ਤੋਂ ਹੀਰ ਦੀ ਸੂਰਤ ਦੀਹਦੀ ਸੀ- ਜੋ ਸਰਵਣ ਪੁੱਤਰ ਵਰਗਾ, ਸਾਹਿਬਾਂ ਦਾ ਤਰਲਾ ਬਣਿਆ ਇੱਛਰਾਂ ਦੀਆਂ ਧਾਹਾਂ ਸੁਣਦਾ ਸਾਹਿਬਾ ਨੂੰ ਭਰਾਵਾਂ ਦੀ ਬਣੀ ਨਾ ਦੇਖ ਸਕਿਆ- ਚੰਨ ਲਈ ਖ਼ੈਰ ਮੰਗਦਾ ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ- … More
ਜੱਗੀ ਕੁੱਸਾ ਦੀਆਂ ਕੁਝ ਕਵਿਤਾਵਾਂ
ਤਬਾਹੀ ਘਰੇਲੂ ਜੰਗ ਵਿਚ ਮਾਰੇ ਇਨਸਾਨ ਦੀ ਰੇਗਿਸਤਾਨ ਵਿਚ ਪਈ ਖੋਪੜੀ ਵਿਚ ਜਮ੍ਹਾਂ ਹੋਏ, ਮੀਂਹ ਦੇ ਪਾਣੀ ਵਾਂਗ, ਕਦੇ ਵਰਦਾਨ ਤੇ ਕਦੇ ਤਬਾਹੀ ਲੱਗਦੀ ਹੈਂ ਤੂੰ! …………… ਚੁੱਪ ਸਰਦ ਰਾਤ ਟਿਕੀ ਅਤੇ ਚੁੱਪ ਸਰਦ ਰਾਤ, ਟਿਮਕਦੇ ਤਾਰੇ, ਚਮਕ ਰਿਹਾ ਚੰਦਰਮਾਂ, … More
ਮਰ ਗਈ ਮੁਹੱਬਤ ਦਾ ਖ਼ਾਬ ਹਾਂ
ਮਰ ਗਈ ਮੁਹੱਬਤ ਦਾ ਖ਼ਾਬ ਹਾਂ ਬੇਸੁਰ ਹੋਈ ਕੋਈ ਰਬਾਬ ਹਾਂ ਰੰਗਾਂ ਚ ਸੀ ਤਰਦਾ ਮਹਿਕਦਾ ਮੁਰਝਾਇਆ ਸੂਹਾ ਗੁਲਾਬ ਹਾਂ ਵਿਚ ਡੁੱਬਿਆ ਟੀਕੇ ਪੁੜੀਆਂ ਦੇ ਸੋਹਣੀ ਦਾ ਓਹੀ ਚਨਾਬ ਹਾਂ ਮਰ ਜਾਂਦੀ ਰੀਝ ਜਿੱਥੇ ਜੰਮਦੀ ਰੋਂਦੀ ਕੁੱਖ ਦੀ ਨਵੀਂ ਕਿਤਾਬ … More
ਦੀਵਾਲੀ ਹਰਗੋਬਿੰਦ ਗੁਰਾਂ ਦੀ
ਦੀਵਾਲੀ ਹਰਗੋਬਿੰਦ ਗੁਰਾਂ ਦੀ ਆਉ ਮਨਾਈਏ ਸਾਰੇ । ਮੀਰੀ- ਪੀਰੀ ਵਾਲੇ ਗੁਰ ਨੂੰ ਸੀਸ ਨਿਵਾਂਈਏ ਸਾਰੇ । ਸਿਖਾਂ ਦਾ ਗੁਰ ਛੇਵਾਂ ਲੋਕੋ,ਮੀਰੀ ਪੀਰੀ ਵਾਲਾ। ਪਹਿਨ ਕੇ ਦੋ ਤਲਵਾਰ , ਕੀਤਾ ਨਵਾਂ ਉਜਾਲਾ। ਗੁਰੂ ਅਰਜਨ ਦੇ ਬੇਟੇ ਨੇ ਦਸੇ ਅਜ਼ਬ ਨਜ਼ਾਰੇ, … More
ਦਿਨ ਚੜ੍ਹਿਆ
ਦਿਨ ਚੜ੍ਹਿਆ ਹੈ ਲਗਦਾ ਲਿਸ਼ਕਦੇ ਤੀਰ ਜੇਹਾ ਸੁੱਤਾ ਉੱਠਿਆ ਸੂਰਜ ਲਗਦਾ ਪੀਰ ਜੇਹਾ ਡਾਲੀਆਂ ਪੱਤਿਆਂ ਵਿਚ ਛੁਪੀ ਕੋਈ ਜਨਤ ਹੈ ਪੂਰਬ ਸੋਹਣਾ ਲੱਗੇ ਓਹਦੀ ਤਸਵੀਰ ਜੇਹਾ ਰੁੱਖਾਂ ਵਿਚਦੀ ਚਾਨਣ ਹੋਇਆ ਸੁੱਖਾਂ ਲਈ ਰਿਸ਼ਮਾਂ ਦਾ ਰੁੱਗ ਮੱਥੇ ਲਈ ਤਕਦੀਰ ਜੇਹਾ ਹੋ … More
ਟੱਪੇ ਹਾਲਾਤ-ਏ-ਹਾਜ਼ਰਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ, ਹੋਦੀ, ਖਰਬੂਜੇ ਆਂਗੂੰ ਰੰਗ ਬਦਲੇ ਸਦਭਾਵਨਾ ਧਰਮ ਆਲਾ ਮੋਦੀ । ਦਾਈ, ਆਂਹਦਾ ਭਾਈਚਾਰਾ ਵੰਡਣਾ, ਘਰੋਂ-ਘਰੀਂ ਅੱਗ ਜਿਹਨੇ ਲਾਈ । ਸੋਟੀ ਰੱਜਿਆਂ ਨੇ ਵਰਤ ਰੱਖਿਆ, ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ । ਪਾਵੇ, ਅੰਨੇ ਦੀ ਚੜ੍ਹਤ ਵੇਖ … More
ਨਿਰਜਿੰਦ ਪੰਛੀ
ਕਰਨ ਦੇ ਮੈਨੂੰ, ਮੇਰੀ ਉਦਾਸੀ ਦਾ ਸਫ਼ਰ ਪਰਚੂੰਗਾ ਇਕੱਲਾ ਆਪਣੇ ਗ਼ਮਾਂ ਦੇ ਸੰਗ ਜਿੰਨ੍ਹਾਂ ਨਾਲ਼ ਮੈਂ ਤਮਾਮ ਜ਼ਿੰਦਗੀ ਹੰਢਾਈ ਹੈ! ਰਹੇ ਨੇ ਇਹ ਮੇਰੇ ਹਮਸਫ਼ਰ, ਦਿੱਤਾ ਨਹੀਂ ਦਗ਼ਾ ਕਿਸੇ ਮੋੜ ‘ਤੇ ਮੈਨੂੰ, ਮੇਰੇ ਗ਼ਮ ਮੇਰੇ ਹਮਰਾਹੀ ਨੇ! ….. ਮੋਹ-ਮੁਹੱਬਤ ਦੀ … More
