ਕਵਿਤਾਵਾਂ
ਰੱਖੜੀ ਤੇ ਵਿਸ਼ੇਸ਼- ਵੀਰਾ ਅੱਜ ਦੇ ਸ਼ੁਭ ਦਿਹਾੜੇ…
ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More
ਸਮੇਂ ਦੀ ਅੱਖ *** ‘ਗ਼ਜ਼ਲ’
ਗਿਲਾ ਕੋਈ ਨਹੀਂ ਸਾਨੂੰ ਇਨ੍ਹਾਂ ਝੂਠੇ ਗਵਾਹਾਂ ‘ਤੇ। ਅਸੀਂ ਤਾਂ ਫ਼ੈਸਲਾ ਛੱਡ ਦਿੱਤਾ ਹੁਣ ਆਪਣੇ ਗੁਨਾਹਾਂ ‘ਤੇ। ਉਨ੍ਹਾਂ ਨੇ ਯਤਨ ਤਾਂ ਕੀਤੇ ਸੁਨਹਿਰੀ ਪਹਿਨ ਕੇ ਜੁੱਤੀ, ਮਗਰ ਪੈੜਾਂ ਨਾ ਬਣ ਸਕੀਆਂ ਸਦੀਵੀ ਸਾਡੇ ਰਾਹਾਂ ‘ਤੇ। ਇਕੱਠੇ ਬੈਠ ਕੇ ਏਹੇ ਕਦੇ … More
ਰਾਜ ਨਹੀਂ ਸੇਵਾ
ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਿਆਵਾਂਗੇ। ਰੁੱਖ ਕੱਟ ਕੇ ਸਾਰੇ ਨਵੀਂ ਸੜਕ ਬਨਾਵਾਂਗੇ। ਠੇਕੇ ਖੋਲ੍ਹ ਕੇ ਖਜ਼ਾਨਾ ਭਰਨਾ ਨੱਕੋ-ਨੱਕ, ਘਰ ਦੀ ਕੋਈ ਕੱਢੇ ਕੇਸ ਉਸ ਤੇ ਪਾਵਾਂਗੇ। ਪੋਸਟਿੰਗ ਤਾਂ ਹੋਣੀ ਚਾਚੇ-ਤਾਏ ਦੇ ਮੁੰਡੇ ਦੀ, ਪੋਸਟਾਂ ਪੁਲਿਸ ਦੀਆਂ ਜਨਤਾ ਲਈ ਕਢਵਾਂਗੇ। ਪੜ੍ਹਾਈ … More
ਅਮਲਾਂ ਬਾਝੋਂ
ਪੱਥਰ ਨੇ ਅੰਤ ਪੱਥਰ ਰਹਿਣਾ, ਭਾਂਵੇਂ ਨਿੱਤ ਦੁੱਧ ਸ਼ਹਿਦ ਨਵ੍ਹਾੲੀੲੇ । ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ, ਘਰ ਸੰਪਤ ਸਭ ਹੋਮ ਕਰਾੲੀੲੇ । ਮੂੰਡ ਤਿਅਾਗ ਬੁੱਧ ਮਿਲਦੀ ਨਾਂਹੀ, ਖੱਪ ਜਾ ਧਿਅਾਨ ਸਮਾਧੀਅਾਂ ਲਾੲੀੲੇ । ਕੱਪੜ ਲਾਹ ਕੇ ਫੋਲ ਫ਼ਦੀਹਤ, ਵਿੱਚ … More
ਪਿਤਾ ਦਿਵਸ ਤੇ ਵਿਸ਼ੇਸ਼ – ‘ਧੀ ਵਲੋਂ ਦਰਦਾਂ ਭਰਿਆ ਗੀਤ’
ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More
ਬਚ ਕੇ ਰਹਿ ਯਾਰਾ
ਇਹ ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਉਹ ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ, ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ। ਭੋਲਾ-ਭਾਲੇ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ, … More
ਸ਼ਹੀਦੀ ਪੁਰਬ ਤੇ ਵਿਸ਼ੇਸ਼- ਅਰਸ਼ੀ ਨੂਰ (ਗੀਤ)
ਤੱਤੀ ਤਵੀ ਉੱਤੇ ਬੈਠਾ, ਅਰਸ਼ਾਂ ਦਾ ਨੂਰ ਏ। ਹੱਥ ਵਿੱਚ ਮਾਲਾ ਚਿਹਰੇ, ਵੱਖਰਾ ਸਰੂਰ ਏ। ਸ਼ਾਂਤੀ ਦਾ ਪੁੰਜ ਇਹ, ਫਕੀਰ ਕੋਈ ਜਾਪਦਾ। ਸੁਖਮਨੀ ਪਾਠ ਏਹਦੇ, ਹੋਠਾਂ ਤੇ ਅਲਾਪਦਾ। ਏਹਦੇ ਕੋਲੋਂ ਹੋਇਆ ਦੱਸੋ, ਕਿਹੜਾ ਜੁ ਕਸੂਰ ਏ? ਤੱਤੀ …… “ਦਿੱਲੀ ਤੇ … More
