ਕਵਿਤਾਵਾਂ
ਪੰਜਾਬੀ ਦਾ ਮਨੋਰੰਜਕ ਸੀ ਉਹ
ਪੰਜਾਬੀ ਦਾ ਮਨੋਰੰਜਕ ਸੀ ਉਹ ਹਰ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਮੇਡੀਅਨ ਚਾਚਾ ਤੇਰਾ “ਛਣਕਾਟਾ” ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ “ਚੱਕ ਦੇ ਫੱਟੇ,” “ਕੈਰੀ ਆਨ ਜੱਟਾ,” “ਜੱਟ ਐਂਡ ਜੂਲੀਅਟ,” “ਡੈਡੀ ਕੂਲ ਮੁੰਡੇ … More
ਗ਼ਜ਼ਲ “ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ”
ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ। ਕੋਲ ਮੇਰੇ ਆਉਣ ਤਦ-ਤਦ ਫੇਰ ਯਾਦਾਂ ਤੇਰੀਆਂ। ਲੋਕ ਸੋਚਣ ਇਹ ਇਕੱਲਾ ਕਿਹੜੀ ਗੱਲੋਂ ਹੱਸ ਰਿਹਾ ਉਹ ਕੀ ਜਾਨਣ ਜ਼ਹਿਨ ਵਿੱਚ ਨੇ ਮੇਰੇ ਬਾਤਾਂ ਤੇਰੀਆਂ। ਮਰ ਗਿਆ ਹੁੰਦਾ ਕਦੋਂ ਦਾ ਪਰ ਅਜੇ ਵੀ ਜਿਉਂ … More
ਹੱਸ-ਹੱਸ ਸੇਵਾ ਕਰਦੀਆਂ ਨਰਸਾਂ
ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ ਨਰਸਾਂ। ਦੁੱਖ ਸਾਗਰ ਵੀ ਤਰਦੀਆਂ ਨਰਸਾਂ। ਬੈਜ ਵੀ ਚੱਮਕੇ ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ ਤੋਰ ਇਨ੍ਹਾਂ ਦੀ, ਪੈਰ … More
ਤੇ ਉਹ ਦੌੜਦਾ ਗਿਆ
ਤੇ ਉਹ ਦੌੜਦਾ ਹੀ ਗਿਆ “ਮੈਨੂੰ ਕਹਿੰਦੇ ਪੱਗ ਬੰਨ ਕੇ ਨਹੀਂ ਦੌੜਨ ਨਹੀਂ ਦੇਣਾ ਮੈਂ ਕਿਹਾ ਮੈਂ ਇਸ ਦੌੜ ਚੋਂ ਬੜੇਵਾਂ ਲੈਣਾ ਮੈਂ ਕਿਹਾ ਮੈਂ ਦੌੜਨਾ ਨਹੀਂ ਬਿਮਾਰੀ ਤਾਂ ਦੱਸੀ ਹੀ ਨਾ ਉਹ ਕਹਿੰਦੇ ਚੱਲ ਪੱਗ ਮੰਜ਼ੂਰ ਆ ਬੜੀਆਂ ਫੋਟੋ … More
ਓਹ ਕੁੜੀ..।
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ, ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ, ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ, ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ । ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ, ਦਿਲ ਚ ਨਾ ਰੱਖੇ ਹਰ ਗੱਲ … More
(ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ…)
੧.ਪੰਜਵੇਂ ਗੁਰਾਂ ਤੇ ਜਾਲਮ ਨੇ ਜ਼ੁਲਮ ਕੀਤਾ, ਤਪਦੀ ਰੇਤ ਦੇ ਦਿੱਤਾ ਬਿਠਾਲ ਉੱਤੇ। ਨੰਗੇ ਪਿੰਡੇ ਉੱਤੇ ਪਾਈ ਰੇਤ ਤੱਤੀ, ਸੂਰਜ ਹੋਈ ਜਾਵੇ ਲਾਲੋ ਲਾਲ ਉੱਤੇ। ਭਾਣਾ ਮੰਨ ਮਿੱਠਾ, ਹੋਏ ਸ਼ਹੀਦ ਭਾਵੇਂ, ਮੁੱਖ ਦੇ ਆਉਣ ਨਾ ਦਿੱਤਾ ਮਲਾਲ ਉੱਤੇ। ਸੱਚ-ਧਰਮ ਦੀ … More
ਨਿਰੰਕਾਰ..।
ਇਲਾਹੀ ਸਰੂਰ ਹੈ ਮਿਹਨਤਾਂ ਨੂੰ ਬੂਰ ਹੈ, ਵਿਸ਼ਵਾਸਾਂ ਚ ਭਰਪੂਰ ਹੈ, ਮੇਰਾ ਹਜ਼ੂਰ ਹੈ, ਤੇਰਾ ਵੀ ਤਾਂ ਜ਼ਰੂਰ ਹੈ, ਹਨੇਰਿਆਂ ਤੋਂ ਦੂਰ ਹੈ, ਨਿਰੰਕਾਰ ਓ ਨਿਰੰਕਾਰ। ਹਵਾਵਾਂ ਚ ਵਸਦਾ ਹੈ, ਕੁਦਰਤ ਚ ਰਚਦਾ ਹੈ, ਫੁੱਲਾਂ ਚ ਹੱਸਦਾ ਹੈ, ਹਰ ਪਲ … More
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਢਾਹੋ ਮੰਦਿਰ ਚਾਹੇ ਮਸਜਿਦ ਗੁਰਦਵਾਰੇ ਭਾਵੇਂ ਗਿਰਜੇ ਪੁੱਟੋ ਕਬਰਾਂ ਮਕਬਰੇ ਖੰਗਾਲੋ ਸਿਵੇ ਫਰੋਲੇ ਮਿੱਟੀ ਛਾਣੋ ਕੁਨਬਾ ਆਪਣਾ-ਆਪਣਾ। ਗੁਬੰਦ ਢਾਹੋ ਮਜ਼ਾਰਾਂ ਢਾਹੋ ਲੱਭੋ ਫ਼ਿਰਕੇ ਆਪਣੇ-ਆਪਣੇ। ਜ਼ਰਾ ਅੱਗੇ ਫੋਲੋ ਪਰਤਾਂ ਦਰ ਪਰਤਾਂ ਪੱਟੀ ਅੱਖਾਂ ਦੀ ਖੋਲ੍ਹਕੇ ਤੱਕੋ ਹੇਠ ਇਹਨਾਂ ਦੇ ਖਣਿਜ ਪਦਾਰਥ … More
